You’re viewing a text-only version of this website that uses less data. View the main version of the website including all images and videos.
ਹੋਰਮੁਜ਼ ਸਟ੍ਰੇਟ ਨੂੰ ਹੁਣ ਕੌਣ ਕੰਟਰੋਲ ਕਰ ਰਿਹਾ ਹੈ?
ਅਮਰੀਕਾ ਅਤੇ ਈਰਾਨ ਵਿਚਕਾਰ ਮੱਧ ਪੂਰਬ ਵਿੱਚ ਸੰਘਰਸ਼ ਖਤਮ ਕਰਨ ਲਈ ਇੱਕ ਸਮਝੌਤੇ 'ਤੇ ਸਹਿਮਤੀ ਬਣੀ ਹੈ।
ਨਾਲ ਹੀ ਦੋਹਾਂ ਦੇਸ਼ਾਂ ਵਿਚਾਲੇ ਅਗਲੇ 60 ਦਿਨਾਂ ਅੰਦਰ ਸਥਾਈ ਸਮਝੌਤਾ ਲਾਗੂ ਕਰਨ ਲਈ ਗੱਲਬਾਤ ਜਾਰੀ ਹੈ।
ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਦੇ ਬਾਅਦ ਤੋਂ ਹੀ ਇਹ ਜਲ-ਮਾਰਗ ਪ੍ਰਭਾਵਿਤ ਹੋਇਆ ਹੈ। ਦੁਨੀਆਂ ਦਾ ਲਗਭਗ ਵੀਹ ਫ਼ੀਸਦੀ ਤੇਲ ਆਮ ਤੌਰ 'ਤੇ ਇਸੇ ਜਲਡਮਰੂ ਤੋਂ ਹੋ ਕੇ ਲੰਘਦਾ ਹੈ।
ਹੋਰਮੁਜ਼ ਤੋਂ ਸਪਲਾਈ ਪ੍ਰਭਾਵਿਤ ਹੋਣ ਕਾਰਨ ਦੁਨੀਆਂ ਭਰ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਜੰਗ ਦੌਰਾਨ ਦੇਖਿਆ ਗਿਆ ਕਿ ਜਦੋਂ ਈਰਾਨ ਅਤੇ ਅਮਰੀਕਾ ਨੇ ਇੱਕ-ਦੂਜੇ ਨਾਲ ਜੁੜੇ ਜਹਾਜ਼ਾਂ 'ਤੇ ਹਮਲੇ ਵੀ ਕੀਤੇ ਜਾਂ ਫਿਰ ਦੋਨਾਂ ਨੇ ਨਾਕਾਬੰਦੀ ਕੀਤੀ।
ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤੇ ਨੂੰ ਲੈ ਕੇ ਜਿਨ੍ਹਾਂ 14 ਬਿੰਦੂਆਂ 'ਤੇ ਸਹਿਮਤੀ ਬਣੀ ਹੈ, ਉਨ੍ਹਾ ਵਿੱਚ ਹੋਰਮੁਜ਼ ਜਲਡਮਰੂ ਦਾ ਮੁੱਦਾ ਵੀ ਸ਼ਾਮਲ ਹੈ।
ਦੋਹਾਂ ਦੇਸ਼ਾਂ ਵਿੱਚ ਜਿਸ ਮੈਮੋਰੰਡਮ ਆਫ ਅੰਡਰਸਟੈਂਡਿੰਗ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦਾ ਚੌਥਾ ਅਤੇ ਪੰਜਵਾਂ ਬਿੰਦੂ ਹੋਰਮੁਜ਼ ਸਟ੍ਰੇਟ ਨਾਲ ਹੀ ਜੁੜਿਆ ਹੈ।
ਚੌਥੇ ਬਿੰਦੂ ਮੁਤਾਬਕ, ਅਮਰੀਕਾ "ਆਪਣੀ ਨੌਸੈਨਿਕ ਨਾਕੇਬੰਦੀ ਹਟਾਉਣਾ ਸ਼ੁਰੂ ਕਰ ਦੇਵੇਗਾ ਅਤੇ ਤੀਹ ਦਿਨਾਂ ਦੇ ਅੰਦਰ ਨੌਸੈਨਿਕ ਨਾਕੇਬੰਦੀ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ।"
ਪੰਜਵੇਂ ਬਿੰਦੂ ਮੁਤਾਬਕ, ਹੋਰਮੁਜ਼ ਜਲਡਮਰੂ ਵਿੱਚ ਈਰਾਨ " 60 ਦਿਨਾਂ ਤੱਕ ਬਿਨ੍ਹਾਂ ਕਿਸੇ ਚਾਰਜ ਦੇ ਕਮਰਸ਼ੀਅਲ ਜਹਾਜ਼ਾਂ ਦੇ ਸੁਰੱਖਿਅਤ ਆਉਣ-ਜਾਣ ਨੂੰ ਲੈ ਕੇ ਆਪਣੀ ਪੂਰੀ ਕੋਸ਼ਿਸ਼ ਕਰੇਗਾ।"
ਹੋਰਮੁਜ਼ ਸਟ੍ਰੇਟ ਕੀ ਹੈ ?
ਹੋਰਮੁਜ਼ ਸਟ੍ਰੇਟ ਇੱਕ ਜਲਡਮਰੂ ਹੈ ਜੋ ਓਮਾਨ ਦੀ ਖਾੜੀ ਅਤੇ ਫਰਾਂਸ ਦੀ ਖਾੜੀ ਨੂੰ ਆਪਸ ਵਿੱਚ ਜੋੜਦਾ ਹੈ।
ਹਾਲਾਂਕਿ, ਸੰਯੁਕਤ ਰਾਸ਼ਟਰ ਦੇ ਨਿਯਮਾਂ ਮੁਤਾਬਕ ਦੇਸ਼ ਆਪਣੀ ਤਟ ਰੇਖਾ ਤੋਂ ਸਮੁੰਦਰੀ ਸੀਮਾ ਵਿੱਚ 12 ਨੌਟੀਕਲ ਮੀਲ ਤੱਕ ਨਿਯੰਤਰਨ ਦਾ ਅਧਿਕਾਰ ਰੱਖਦੇ ਹਨ।
ਆਪਣੇ ਸਭ ਤੋਂ ਤੰਗ ਹਿੱਸੇ ਵਿੱਚ ਹੋਰਮੁਜ਼ ਸਟ੍ਰੇਟ ਅਤੇ ਇਸ ਦੀ ਸ਼ਿਪਿੰਗ ਲੇਨ ਪੂਰੀ ਤਰ੍ਹਾਂ ਈਰਾਨ ਅਤੇ ਓਮਾਨ ਦੇ ਖੇਤਰੀ ਪਾਣੀਆਂ ਦੇ ਅੰਦਰ ਆਉਂਦੇ ਹਨ। ਇਸ ਕਾਰਨ ਵੀ ਇਹ ਦੋਹੇਂ ਦੇਸ਼ ਇਸ 'ਤੇ ਆਪਣਾ ਦਾਅਵਾ ਕਰਦੇ ਹਨ।
ਇਸ ਕਾਰਨ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਜੰਗ ਦੌਰਾਨ ਈਰਾਨ ਇਸ ਇਲਾਕੇ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੋਲ ਵਸੂਲ ਰਿਹਾ ਸੀ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਤੋਂ ਇਨਕਾਰ ਕੀਤਾ ਸੀ।
ਈਰਾਨ ਅਤੇ ਓਮਾਨ ਦੇ ਇਲਾਕੇ ਦੇ ਪਾਣੀ ਤੋਂ ਹੋ ਕੇ ਜਾਣ ਵਾਲੇ ਇੱਕ ਕੁਦਰਤੀ ਜਲ ਮਾਰਗ ਵਜੋਂ ਜਹਾਜ਼ ਪਹਿਲਾਂ ਤੋਂ ਹੀ ਬਿਨ੍ਹਾਂ ਪੇਮੈਂਟ ਹੋਰਮੁਜ਼ ਸਟ੍ਰੇਟ ਤੋਂ ਅਜ਼ਾਦੀ ਨਾਲ ਲੰਘਦੇ ਰਹੇ ਹਨ।
ਯੁਨਾਈਟਿਡ ਨੇਸ਼ਨਜ਼ ਕਨਵੈਂਸ਼ਨ ਆਨ ਦ ਲਾਅ ਆਫ ਦ ਸੀ ਤਹਿਤ ਜਹਾਜ਼ਾਂ ਨੂੰ ਦੂਜੇ ਦੇਸ਼ ਦੇ ਪਾਣੀ ਤੋਂ ਸੁਰੱਖਿਅਤ ਲੰਘਣ ਦੀ ਗਾਰੰਟੀ ਹੈ ਪਰ ਈਰਾਨ ਅਤੇ ਅਮਰੀਕਾ ਦੋਹਾਂ ਹੀ ਨੇ ਇਸ ਕਨਵੈਨਸ਼ਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਦਾ ਮੰਨਣਾ ਹੈ ਕਿ ਹੋਰਮੁਜ਼ ਸਟ੍ਰੇਟ ਤੋਂ ਬਿਨ੍ਹਾਂ ਕਿਸੇ ਰੋਕ-ਟੋਕ ਗੁਜ਼ਰਨਾ ਰਵਾਇਤੀ ਅੰਤਰ ਰਾਸ਼ਟਰੀ ਕਾਨੂੰਨ ਦਾ ਹਿੱਸਾ ਹੈ।
ਪਨਾਮਾ ਅਤੇ ਸਵੇਜ਼ ਜਿਹੀਆਂ ਕੁਝ ਇਨਸਾਨਾਂ ਵੱਲੋਂ ਬਣਾਈਆਂ ਨਹਿਰਾਂ ਕੁਝ ਖਾਸ ਸੇਵਾਵਾਂ ਲਈ ਟੋਲ਼ ਅਤੇ ਫ਼ੀਸ ਲੈਂਦੀਆਂ ਹਨ।
ਇਸ ਜੰਗ ਦੇ ਦੌਰਾਨ ਈਰਾਨ ਨੇ ਹੋਰਮੁਜ਼ ਸਟ੍ਰੇਟ 'ਤੇ ਆਪਣੀ ਪ੍ਰਭੂਸੱਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ 'ਪਰਸ਼ੀਅਨ ਗਲਫ਼ ਸਟ੍ਰੇਟ ਅਥਾਰਟੀ' ਬਣਾਉਣਾ ਵੀ ਸ਼ਾਮਲ ਹੈ ਜਿਸ ਬਾਰੇ ਉਸ ਨੇ ਕਿਹਾ ਸੀ ਕਿ ਇਹ 'ਸੁਰੱਖਿਅਤ ਲੰਘਣ ਦੇ ਪਰਮਿਟ' ਦਾ ਪ੍ਰਬੰਧਨ ਕਰੇਗੀ।
ਈਰਾਨ ਨੇ ਜਦੋਂ ਹੋਰਮੁਜ਼ 'ਤੇ ਕੀਤੇ ਆਪਣਾ ਦਾਅਵਾ
ਬੀਤੇ ਮਹੀਨੇ ਈਰਾਨ ਨੇ ਦਾਅਵਾ ਕੀਤਾ ਸੀ ਕਿ ਉਹ ਹੋਰਮੁਜ਼ ਸਟ੍ਰੇਟ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਕਾਫ਼ੀ ਵਧਾ ਰਿਹਾ ਹੈ, ਜਿਸ 'ਤੇ ਉਸ ਦਾ ਮਿਲਟਰੀ ਕੰਟਰੋਲ ਹੈ ਤਾਂ ਕਿ ਉਹ ਖਾਸ ਟ੍ਰੇਡ ਰੂਟ 'ਤੇ ਆਪਣੀ ਪ੍ਰਭੂਸੱਤਾ ਸਾਬਿਤ ਕਰ ਸਕੇ।
ਈਰਾਨ ਦੀ ਨਵੀਂ ਬਣੀ ਪਰਸ਼ੀਅਨ ਗਲਫ਼ ਸਟ੍ਰੇਟ ਅਥਾਰਟੀ ਦੇ ਪਬਲਿਸ਼ ਕੀਤੇ ਗਏ ਇੱਕ ਮੈਪ ਵਿੱਚ 22 ਹਜ਼ਾਰ ਸਕੁਐਰ ਕਿੱਲੋਮੀਟਰ ਤੋਂ ਜ਼ਿਆਦਾ ਇਲਾਕੇ ਵਿੱਚ ਇਰਾਨੀ ਆਰਮਡ ਫੋਰਸਿਜ਼ ਦੀ ਨਿਗਰਾਨੀ ਦਾ ਦਾਅਵਾ ਕੀਤਾ ਗਿਆ।
ਇਹ ਓਮਾਨ ਅਤੇ ਯੂਏਈ ਦੇ ਜਲਖੇਤਰ ਤੱਕ ਫੈਲਿਆ ਹੋਇਆ ਸੀ। ਯੂਏਈ ਨੇ ਈਰਾਨ ਦੇ ਕੰਟਰੋਲ ਦੇ ਦਾਅਵਿਆਂ ਨੂੰ 'ਸੁਫ਼ਨਿਆਂ ਦੇ ਟੁਕੜਿਆਂ ਦੇ ਇਲਾਵਾ ਕੁਝ ਨਹੀਂ' ਦੱਸਿਆ ਸੀ।
ਈਰਾਨ ਦੀ ਨਵੀਂ ਅਥਾਰਟੀ ਨੇ ਇਹ ਵੀ ਕਿਹਾ ਸੀ ਕਿ ਸਟ੍ਰੇਟ ਤੋਂ ਲੰਘਣ ਵਾਲੇ ਸਾਰੇ ਟ੍ਰਾਂਜ਼ਿਟ ਲਈ ਪਰਸ਼ੀਅਨ ਗਲਫ਼ ਸਟ੍ਰੇਟ ਅਥਾਰਟੀ ਦੇ ਨਾਲ ਤਾਲਮੇਲ ਅਤੇ ਮਨਜ਼ੂਰੀ ਦੀ ਲੋੜ ਹੁੰਦੀ ਹੈ।
ਅਮਰੀਕਾ ਅਤੇ ਖਾੜੀ ਦੇ ਉਸ ਦੇ ਸਾਥੀ ਦੇਸ਼ ਸਟ੍ਰੇਟ 'ਤੇ ਕੰਟਰੋਲ ਕਰਨ ਦੀ ਈਰਾਨ ਦੀਆਂ ਕੋਸ਼ਿਸ਼ਾਂ ਨੂੰ ਵਾਰ-ਵਾਰ ਖਾਰਿਜ ਕਰਦੇ ਰਹੇ ਹਨ। ਅਮਰੀਕਾ ਨੇ ਜਹਾਜ਼ਾਂ ਨੂੰ ਕਿਹਾ ਸੀ ਕਿ ਉਹ ਈਰਾਨ ਦੇ ਨਿਯਮਾਂ ਦਾ ਪਾਲਣ ਨਾ ਕਰਨ।
ਯੂਏਈ ਦੇ ਰਾਸ਼ਟਰਪਤੀ ਦੇ ਕੂਟਨੀਤਿਕ ਸਲਾਹਕਾਰ ਅਨਵਰ ਗਾਰਗਾਸ਼ ਨੇ ਕਿਹਾ ਸੀ ਕਿ ਈਰਾਨ "ਇੱਕ ਸਾਫ਼ ਮਿਲਟਰੀ ਹਾਰ ਤੋਂ ਪੈਦਾ ਹੋਈ ਇੱਕ ਨਵੀਂ ਸੱਚਾਈ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਿਹ ਹੈ, ਪਰ ਹੋਰਮੁਜ਼ ਸਟ੍ਰੇਟ ਨੂੰ ਕੰਟਰੋਲ ਕਰਨ ਜਾਂ ਯੂਏਈ ਦੀ ਸਮੁੰਦਰੀ ਪ੍ਰਭੂਸੱਤਾ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਸੁਫ਼ਨਿਆਂ ਦੇ ਟੁਕੜਿਆਂ ਤੋਂ ਇਲਾਵਾ ਕੁਝ ਨਹੀਂ ਹੈ।"
ਸਮਝੌਤੇ ਤੋਂ ਬਾਅਦ ਹੁਣ ਕਿਸ ਦਾ ਕੰਟਰੋਲ ?
ਅਮਰੀਕਾ ਅਤੇ ਉਸ ਦੇ ਖਾੜੀ ਸਹਿਯੋਗੀ ਦੇਸ਼ ਸਟ੍ਰੇਟ 'ਤੇ ਕੰਟਰੋਲ ਕਰਨ ਦੀ ਈਰਾਨ ਦੀ ਕੋਸ਼ਿਸ਼ਾਂ ਨੂੰ ਵਾਰ-ਵਾਰ ਖਾਰਿਜ ਕਰਦੇ ਰਹੇ ਹਨ।
ਐਤਵਾਰ ਨੂੰ ਈਰਾਨ ਨਾਲ ਸਮਝੌਤੇ ਦੀ ਐਲਾਨ ਕਰਦਿਆਂ ਹੋਇਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਸਟ੍ਰੇਟ "ਟੋਲ ਫ੍ਰੀ" ਹੋਏਗਾ।
ਈਰਾਨ ਦੀ ਫ਼ਾਰਸ ਨਿਊਜ਼ ਏਜੰਸੀ ਨੇ ਦੱਸਿਆ ਸੀ ਕਿ ਅਮਰੀਕੀ ਦੇ ਨਾਲ ਨਵੇਂ ਸਮਝੌਤੇ ਤਹਿਤ ਹੋਰਮੁਜ਼ ਸਟ੍ਰੇਟ ਨੂੰ ਆਖਿਰਕਾਰ ਈਰਾਨ ਓਮਾਨ ਦੇ ਨਾਲ ਕੋਅਰਡੀਨੇਸ਼ਨ ਵਿਚ ਮੈਨੇਜਰ ਕਰੇਗਾ, ਜਿਸ ਵਿੱਚ ਪਾਣੀ ਦੇ ਰਸਤੇ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਲਈ ਸੰਭਾਵਿਤ 'ਸਰਵਿਸ ਫ਼ੀਸ' ਵੀ ਸ਼ਾਮਲ ਹੈ।
ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਅਜਿਹੀ ਫ਼ੀਸ ਕਿਸ ਤਰ੍ਹਾਂ ਦੀ ਸਰਵਿਸ ਲਈ ਦੇਣੀ ਹੋਏਗੀ।
ਟਰੇਡ ਐਨਾਲਿਟਿਕਸ ਫ਼ਰਮ ਕੇਪਲਰ ਵਿੱਚ ਸੀਨੀਅਰ ਆਇਲ ਐਨਾਲਿਸਟ ਨਵੀਨ ਦਾਸ ਬੀਬੀਸੀ ਨੂੰ ਕਹਿੰਦੇ ਹਨ ਕਿ ਸਟ੍ਰੇਟ ਦਾ ਇਸਤੇਮਾਲ ਕਰਨ ਲਈ ਕੋਈ ਵੀ ਨਵਾਂ ਪੇਮੈਂਟ ਸਿਸਟਮ ਕੰਮ ਵਿੱਚ ਇੱਕ ਹੋਰ ਅੜਚਨ ਪਾਵੇਗਾ ਕਿਉਂਕਿ ਇਸ ਸਟ੍ਰੇਟ ਤੋਂ ਹਰ ਦਿਨ ਨਾ ਜਾਣ ਕਿੰਨੇ ਜਹਾਜ਼ ਗੁਜ਼ਰ ਸਕਦੇ ਹਨ ਜਿਸ ਕਾਰਨ ਇਸ 'ਤੇ 'ਲਾਜਿਸਟਿਕ ਲਿਮਿਟ ਜਾਂ ਰੋਕ' ਲੱਗ ਸਕਦੀ ਹੈ।
ਨਵੀਨ ਦਾਸ ਨੇ ਅੱਗੇ ਕਿਹਾ ਕਿ ਕਈ ਸਵਾਲ ਹੁਣ ਵੀ ਬਰਕਰਾਰ ਹਨ ਜਿਵੇਂ , "ਇਸ ਨੂੰ ਕੌਣ ਲਾਗੂ ਕਰ ਰਿਹਾ ਹੈ? ਇਸ ਨੂੰ ਕਿਵੇਂ ਲਾਗੂ ਕੀਤਾ ਜਾਏਗਾ ? ਫ਼ੀਸ ਕਿਵੇਂ ਇਕੱਠੀ ਕੀਤੀ ਜਾਏਗੀ। ਦੂਜੇ ਖਾੜੀ ਦੇਸ਼ ਇਸ ਬਾਰੇ ਵਿੱਚ ਕੀ ਸੋਚਦੇ ਹਨ?"
ਈਰਾਨ ਅਤੇ ਅਮਰੀਕਾ ਦੇ ਵਿਚਕਾਰ ਸਥਾਈ ਸਮਝੌਤੇ 'ਤੇ ਸਹਿਮਤੀ ਲਈ ਗੱਲਬਾਤ ਦੌਰਾਨ ਇਨ੍ਹਾਂ ਵਿੱਚ ਕਈ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੁਸ਼ਕਿਲ ਹੈ ਕਿ ਤਹਿਰਾਨ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਤੋਂ ਓਨੀ ਅਸਾਨੀ ਨਾਲ ਲੰਘਣ ਦੇਵੇਗਾ ਜਿੰਨੀ ਉਹ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਦਿੰਦਾ ਸੀ।
ਕੇਪਲਰ ਦੇ ਦਿਮਿਤ੍ਰਿਸ ਐਮਪਾਟਜ਼ਿਡਿਸ ਕਹਿੰਦੇ ਹਨ, "ਖਾਸ ਗੱਲ ਹੈ ਕਿ ਸਿਆਸੀ ਜਾਂ ਸੁਰੱਖਿਆ ਦੇ ਨਜ਼ਰੀਏ ਤੋਂ ਸਟ੍ਰੇਟ ਜਲਦੀ ਖੁੱਲ੍ਹ ਸਕਦਾ ਹੈ ਪਰ ਵਪਾਰਕ ਸ਼ਿਪਿੰਗ ਸਿਸਟਮ ਹੌਲੀ-ਹੌਲੀ ਆਮ ਵਾਂਗ ਹੋਣ ਦੀ ਸੰਭਾਵਨਾ ਹੈ। "
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ