You’re viewing a text-only version of this website that uses less data. View the main version of the website including all images and videos.
ਨਿੱਜਤਾ ਪਾਲਸੀ
ਸਾਡੇ ਲਈ ਤੁਹਾਡਾ ਭਰੋਸਾ ਅਤਿ ਮਹੱਤਵਪੂਰਨ ਹੈ। ਇਸ ਤੋਂ ਭਾਵ ਹੈ ਕਿ ਬੀਬੀਸੀ ਤੁਹਾਡੀ ਨਿੱਜੀ ਜਾਣਕਾਰੀ ਦੀ ਗੋਪਨੀਯਤਾ ਅਤੇ ਸੁਰੱਖਿਆ ਦੀ ਰੱਖਿਆ ਲਈ ਵਚਨਬੱਧ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਨੋਟਿਸ ਨੂੰ ਪੜ੍ਹੋ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਅਸੀਂ ਅਜਿਹੀ ਨਿੱਜੀ ਜਾਣਕਾਰੀ ਦੀ ਵਰਤੋਂ ਕਿਵੇਂ ਅਤੇ ਕਿਉਂ ਕਰ ਰਹੇ ਹਾਂ। ਇਹ ਗੋਪਨੀਯਤਾ ਨੋਟਿਸ ਬਿਆਨ ਕਰਦਾ ਹੈ ਕਿ ਅਸੀਂ ਲਾਗੂ ਡੇਟਾ ਸੁਰੱਖਿਆ ਕਾਨੂੰਨਾਂ ਦੇ ਮੁਤਾਬਕ, ਸਾਡੇ ਨਾਲ ਤੁਹਾਡੇ ਰਿਸ਼ਤੇ ਦੇ ਦੌਰਾਨ ਅਤੇ ਬਾਅਦ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇੱਕਠੀ ਕਰਦੇ ਹਾਂ ਅਤੇ ਵਰਤਦੇ ਹਾਂ।
ਕਿਰਪਾ ਕਰਕੇ ਧਿਆਨ ਦਿਓ ਕਿ ਕਲੈਕਟਿਵ ਨਿਊਜ਼ਰੂਮ ਪ੍ਰਾਈਵੇਟ ਲਿਮਟਿਡ ("ਕਲੈਕਟਿਵ ਨਿਊਜ਼ਰੂਮ") ਨਾਂ ਦੀ ਨਵੀਂ, ਸੁਤੰਤਰ, ਭਾਰਤੀ-ਮਾਲਕੀਅਤ ਵਾਲੀ ਕੰਪਨੀ, ਹੁਣ ਬੀਬੀਸੀ ਦੀਆਂ ਛੇ ਭਾਰਤੀ ਭਾਸ਼ਾ ਸੇਵਾਵਾਂ ਲਈ ਸਮੱਗਰੀ ਤਿਆਰ ਕਰਦੀ ਹੈ ਅਤੇ ਇਸ ਸਮੱਗਰੀ ਨੂੰ ਪ੍ਰਕਾਸ਼ਿਤ ਕਰਦੀ ਹੈ।
ਇਸਦਾ ਮਤਲਬ ਇਹ ਹੈ ਕਿ ਬੀਬੀਸੀ ਅਤੇ ਕਲੈਕਟਿਵ ਨਿਊਜ਼ਰੂਮ, ਇਹ ਯਕੀਨੀ ਬਣਾਉਣ ਲਈ ਯੋਗਦਾਨ ਪਾਉਣ ਵਾਲਿਆਂ, ਬੀਬੀਸੀ ਵੈੱਬਸਾਈਟ ਦੇ ਉਪਭੋਗਤਾਵਾਂ ਅਤੇ ਹੋਰਾਂ ਬਾਰੇ ਨਿੱਜੀ ਜਾਣਕਾਰੀ ਸਾਂਝੀ ਕਰਨਗੇ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਕਲੈਕਟਿਵ ਨਿਊਜ਼ਰੂਮ ਛੇ ਭਾਰਤੀ ਭਾਸ਼ਾ ਸੇਵਾਵਾਂ ਦੇ ਲਈ ਸਮੱਗਰੀ ਤਿਆਰ ਅਤੇ ਪ੍ਰਕਾਸ਼ਿਤ ਕਰ ਸਕੇ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿ ਕਲੈਕਟਿਵ ਨਿਊਜ਼ਰੂਮ ਤੁਹਾਡੀ ਨਿੱਜੀ ਜਾਣਕਾਰੀ ਦੀ ਇੱਕ ਡੇਟਾ ਫਿਡਿਊਸ਼ਰੀ ਵਜੋਂ ਕਿਵੇਂ ਦੇਖਭਾਲ ਕਰਦਾ ਹੈ, ਕਿਰਪਾ ਕਰਕੇ ਨਿੱਜਤਾ ਪਾਲਸੀ Privacy policy@CNR(collecitvenewsroom.com) ਦੇਖੋ।
ਬੀਬੀਸੀ ਕਿਹੜਾ ਨਿੱਜੀ ਡੇਟਾ ਇਕੱਠਾ ਕਰੇਗੀ ਅਤੇ ਅਸੀਂ ਇਸਦੀ ਵਰਤੋਂ ਕਿਵੇਂ ਕਰੇਗੀ?
ਮੌਜੂਦਾ ਕਾਨੂੰਨ ਦੀ ਪਾਲਣਾ ਕਰਦੇ ਹੋਏ ਅਸੀਂ ਇਸ ਦਾ ਵੇਰਵਾ ਦੇਵਾਂਗੇ ਕਿ ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਦੀ ਲੋੜ ਕਿਉਂ ਹੈ ਅਤੇ ਅਸੀਂ ਇਸਨੂੰ ਇਕੱਠਾ ਕਰਨ ਤੋਂ ਪਹਿਲਾਂ ਇਹ ਵੀ ਦੱਸਾਂਗੇ ਕਿ ਇਸਦੀ ਵਰਤੋਂ ਕਿਵੇਂ ਕਰਾਂਗੇ।
A. ਜਾਣਕਾਰੀ ਜੋ ਤੁਸੀਂ ਸਾਨੂੰ ਦਿੰਦੇ ਹੋ
ਆਮ ਤੌਰ 'ਤੇ, ਜਦੋਂ ਤੁਸੀਂ ਬੀਬੀਸੀ ਦੀਆਂ ਵੈੱਬਸਾਈਟਾਂ 'ਤੇ ਜਾਂਦੇ ਹੋ ਅਤੇ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਜਿਵੇਂ ਕਿ ਨਿਊਜ਼ ਫੀਡ, ਲਾਈਵ ਚੈਟ, ਮੈਸੇਜਸ ਅਤੇ ਕੋਨਟੈਸਟਸ, ਅਸੀਂ ਤੁਹਾਨੂੰ ਆਪਣਾ ਨਾਮ, ਈਮੇਲ ਪਤਾ, ਡਾਕ ਪਤਾ, ਉਮਰ, ਟੈਲੀਫੋਨ ਜਾਂ ਮੋਬਾਈਲ ਨੰਬਰ ਪ੍ਰਦਾਨ ਕਰਨ ਲਈ ਕਹਿ ਸਕਦੇ ਹਾਂ।
ਜੋ ਜਾਣਕਾਰੀ ਤੁਸੀਂ ਸਾਨੂੰ ਦਿੰਦੇ ਹੋ ਉਸ ਵਿੱਚ ਤੁਹਾਡੇ ਦੁਆਰਾ ਸਾਡੇ ਨਾਲ ਸਾਂਝੀ ਕੀਤੀ ਗਈ ਟਿੱਪਣੀ ਜਾਂ ਵੀਡੀਓ ਕਲਿੱਪ (ਇੱਕ "ਕ੍ਰਿਏਸ਼ਨ") ਦੇ ਤੌਰ 'ਤੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ, ਜਿਵੇਂ ਕਿ ਲੋਕਾਂ ਦੇ ਨਾਮ, ਉਪਨਾਮ, ਚਿਹਰੇ, ਫੋਟੋਆਂ, ਆਵਾਜ਼ਾਂ, ਆਡੀਓ ਵਿਜ਼ੂਅਲ ਰਿਕਾਰਡਿੰਗਾਂ ਅਤੇ ਰਚਨਾਵਾਂ ਵਿੱਚ ਦਿਖਾਈ ਦੇਣ ਵਾਲੀਆਂ ਸਮਾਨਤਾਵਾਂ।
ਜੇਕਰ ਤੁਸੀਂ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹੋ (ਜਾਂ ਲਾਗੂ ਕਾਨੂੰਨ ਦੇ ਤਹਤਿ ਨਿਰਧਾਰਤ ਉਮਰ ਤੋਂ ਘੱਟ), ਤਾਂ ਕਿਰਪਾ ਕਰਕੇ ਬੀਬੀਸੀ ਵੈੱਬਸਾਈਟਾਂ ਤੱਕ ਜਾਣ ਅਤੇ ਸਾਨੂੰ ਆਪਣੀ ਨਿੱਜੀ ਜਾਣਕਾਰੀ ਦਰਜ ਕਰਾਉਣ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਹਿਮਤੀ ਹਾਸਲ ਕਰੋ। ਤੁਹਾਨੂੰ ਇਸ ਸਹਿਮਤੀ ਤੋਂ ਬਿਨਾਂ ਬੀਬੀਸੀ ਵੈੱਬਸਾਈਟਾਂ ਤੱਕ ਜਾਣ ਲਈ ਅਤੇ ਆਪਣੀ ਨਿੱਜੀ ਜਾਣਕਾਰੀ ਸਾਨੂੰ ਪ੍ਰਦਾਨ ਕਰਨ ਦੀ ਇਜਾਜ਼ਤ ਨਹੀਂ ਹੈ।
B. ਡਿਵਾਈਸ ਜਾਣਕਾਰੀ
ਜਦੋਂ ਤੁਸੀਂ ਬੀਬੀਸੀ ਦੀਆਂ ਵੈੱਬਸਾਈਟਾਂ 'ਤੇ ਜਾਂਦੇ ਹੋ ਤਾਂ ਅਸੀਂ ਕੂਕੀਜ਼ ਅਤੇ ਹੋਰ ਟਰੈਕਿੰਗ ਤਕਨੀਕਾਂ ਰਾਹੀਂ ਤੁਹਾਡੀ ਡਿਵਾਈਸਾਂ ਅਤੇ ਵੈਬ ਬ੍ਰਾਊਜ਼ਰਾਂ ਤੋਂ ਕੁਝ ਤਕਨੀਕੀ ਜਾਣਕਾਰੀ ਆਪਣੇ ਆਪ ਇਕੱਠੀ ਕਰਦੇ ਹਾਂ। ਇਸ ਵਿੱਚ ਸ਼ਾਮਲ ਹੋ ਸਕਦੇ ਹਨ:
- ਆਈ.ਪੀ. (ਇੰਟਰਨੈਟ ਪ੍ਰੋਟੋਕੋਲ) ਪਤਾ
- ਡਿਵਾਈਸ ਆਈ.ਡੀ.
- ਐਪ ਆਈ.ਡੀ.
- ਵੇਂਡਰ ਆਈ.ਡੀ.
- ਐਡਵਰਟਾਇਜ਼ਿੰਗ ਆਈ.ਡੀ.
ਬੀਬੀਸੀ ਮੇਰੇ ਬਾਰੇ ਇਕੱਠੀ ਕੀਤੀ ਇਸ ਜਾਣਕਾਰੀ ਦੀ ਵਰਤੋਂ ਕਿਵੇਂ ਕਰੇਗੀ?
ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਹੇਠ ਲਿਖੀਆਂ ਕਿਸਮਾਂ ਦੀਆਂ ਗਤੀਵਿਧੀਆਂ ਲਈ ਕਰਦੇ ਹਾਂ:
- ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਨ ਲਈ।
- ਤੁਹਾਡੀ ਰਚਨਾ ਦੀ ਵਰਤੋਂ ਕਰਨ ਦੇ ਲਈ। ਇਸ ਸਬੰਧੀ ਜਾਣਕਾਰੀ ਲਈ ਕਿ ਬੀਬੀਸੀ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਿਵੇਂ ਕਰੇਗੀ ਜਿੱਥੇ ਤੁਸੀਂ ਸਾਡੇ ਪ੍ਰੋਗਰਾਮਾਂ ਵਿੱਚ ਯੋਗਦਾਨ ਦੇ ਰਹੇ ਹੋ, ਕਿਰਪਾ ਕਰਕੇ ਯੋਗਦਾਨੀਆਂ ਲਈ ਸਾਡਾ ਗੋਪਨੀਯਤਾ ਨੋਟਿਸ ਇੱਥੇ ਦੇਖੋ।
- ਤੁਹਾਨੂੰ ਖਬਰਾਂ, ਪੇਸ਼ਕਸ਼ਾਂ ਅਤੇ ਪ੍ਰਮੋਸ਼ਨ ਲਈ ਈਮੇਲ ਭੇਜਣਾ।
- ਤੁਹਾਡੀਆਂ ਬੇਨਤੀਆਂ, ਸ਼ਿਕਾਇਤਾਂ ਅਤੇ ਪੁੱਛਗਿੱਛਾਂ ਨਾਲ ਨਜਿੱਠਣਾ ।
- ਤੁਹਾਨੂੰ ਸਾਡੀਆਂ ਸੇਵਾਵਾਂ 'ਤੇ ਇਸ਼ਤਿਹਾਰ ਦਿਖਾਉਣਾ ਅਤੇ ਇਹ ਸਮਝਣਾ ਕਿ ਇਹ ਕਿੰਨਾ ਪ੍ਰਭਾਵਸ਼ਾਲੀ ਹੈ।
- ਸੋਸ਼ਲ ਮੀਡੀਆ 'ਤੇ ਤੁਹਾਡੇ ਲਈ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੀ ਮਾਰਕੀਟਿੰਗ ਕਰਨਾ ।
- ਇਹ ਸਮਝਣ ਵਿੱਚ ਸਾਡੀ ਮਦਦ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਵਰਤ ਸਕਦੇ ਹੋ ।
- ਖੋਜ ਅਤੇ ਨਵੀਨਤਾ ਲਈ ਬੀਬੀਸੀ ਨੂੰ ਯੋਗ ਬਣਾਓ।
ਅਸੀਂ ਤੁਹਾਡੇ ਦੁਆਰਾ ਬੀਬੀਸੀ ਨੂੰ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ ਸੇਵਾ ਪ੍ਰਬੰਧਨ ਸਮੇਤ ਹੋਰ ਕਈ ਤਰੀਕਿਆਂ ਨਾਲ ਵੀ ਕਰਦੇ ਹਾਂ। ਇਸਦਾ ਮਤਲਬ ਹੈ ਕਿ ਬੀਬੀਸੀ ਉਸ ਸੇਵਾ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੀ ਹੈ ਜਿਸ ਲਈ ਤੁਸੀਂ ਬੀਬੀਸੀ ਨਾਲ ਰਜਿਸਟਰ ਹੋਏ ਹੋ।
ਕਿਰਪਾ ਕਰਕੇ ਧਿਆਨ ਰੱਖੋ ਕਿ ਜੇਕਰ ਤੁਸੀਂ ਸਾਨੂੰ ਅਪਮਾਨਜਨਕ, ਅਣਉਚਿਤ, ਜਾਂ ਅਪਮਾਨਜਨਕ ਸਮੱਗਰੀ ਭੇਜਦੇ ਹੋ, ਤਾਂ ਅਸੀਂ ਸਥਿਤੀਆਂ ਦੇ ਆਧਾਰ 'ਤੇ ਤੀਜੀ ਧਿਰਾਂ (ਲਾਗੂ ਕਾਨੂੰਨ ਦੇ ਅਧੀਨ ਪ੍ਰਵਾਣਿਤ) ਨੂੰ ਤੁਹਾਡੇ ਵਿਵਹਾਰ ਦੀ ਜਾਂਚ ਜਾਂ ਰਿਪੋਰਟ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ।
ਬਾਹਰੀ ਲਿੰਕ
ਅਸੀਂ ਕਈ ਵਾਰ ਗੈਰ-ਬੀਬੀਸੀ ਸਾਈਟਾਂ ਨਾਲ ਲਿੰਕ ਕਰਦੇ ਹਾਂ। ਅਤੇ ਕਈ ਵਾਰ ਅਸੀਂ ਆਪਣੀਆਂ ਸੇਵਾਵਾਂ ਉਹਨਾਂ ਨੂੰ ਦਿੰਦੇ ਹਾਂ, ਉਦਾਹਰਨ ਲਈ - ਜਦੋਂ ਤੁਸੀਂ ਸਾਡੇ ਨਾਲ ਸੋਸ਼ਲ ਮੀਡੀਆ 'ਤੇ ਜੁੜਦੇ ਹੋ।
ਧਿਆਨ ਦੇਣ ਯੋਗ ਕੁਝ ਗੱਲਾਂ:
- ਅਸੀਂ ਉਹਨਾਂ ਸਾਈਟਾਂ ਦਾ ਸਮਰਥਨ ਨਹੀਂ ਕਰਦੇ ਜਿਨ੍ਹਾਂ ਨਾਲ ਅਸੀਂ ਲਿੰਕ ਕਰਦੇ ਹਾਂ ।
- ਅਸੀਂ ਉਹਨਾਂ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹਾਂ ਜਾਂ ਜੇਕਰ ਤੁਸੀਂ ਉਹਨਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਨਾਲ ਵਾਪਰਨ ਵਾਲੀ ਕਿਸੇ ਵੀ ਚੀਜ਼ ਲਈ ਅਸੀਂ ਜਵਾਬਦੇਹ ਨਹੀਂ ਹਾਂ।
- ਜੇਕਰ ਤੁਸੀਂ ਜਾਂ ਕੋਈ ਹੋਰ, ਕੋਈ ਲਿੰਕ ਸਾਂਝਾ ਕਰਦਾ ਹੈ, ਤਾਂ ਅਸੀਂ ਉਸ ਸਾਈਟ 'ਤੇ ਕਿਸੇ ਵੀ ਚੀਜ਼ ਲਈ ਜ਼ਿੰਮੇਵਾਰ ਨਹੀਂ ਹਾਂ ਜਿਸ ਨਾਲ ਇਹ ਲਿੰਕ ਕਰਦੀ ਹੈ।
- ਬਾਹਰੀ ਸਾਈਟਾਂ ਦੀਆਂ ਆਪਣੀਆਂ ਵਰਤੋਂ ਦੀਆਂ ਸ਼ਰਤਾਂ ਅਤੇ ਗੋਪਨੀਯਤਾ ਨੋਟਿਸ ਹੋਣੇ ਚਾਹੀਦੇ ਹਨ ਅਤੇ ਅਸੀਂ ਤੁਹਾਨੂੰ ਅਜਿਹੀਆਂ ਵੈੱਬਸਾਈਟਾਂ ਦੀ ਵਰਤੋਂ ਕਰਨ ਤੋਂ ਪਹਿਲਾਂ, ਉਹਨਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਾਂ।
ਬੀਬੀਸੀ ਮੇਰੀ ਨਿੱਜੀ ਜਾਣਕਾਰੀ ਦੂਜਿਆਂ ਨਾਲ ਕਦੋਂ ਸਾਂਝੀ ਕਰਦਾ ਹੈ?
ਅਸੀਂ ਤੁਹਾਡੀ ਜਾਣਕਾਰੀ ਨੂੰ ਇਹਨਾਂ ਤਰੀਕਿਆਂ ਨਾਲ ਦੂਜਿਆਂ ਨਾਲ ਸਾਂਝਾ ਕਰਦੇ ਹਾਂ ਜਦੋਂ:
- ਤੁਸੀਂ ਕੁਝ ਜਨਤਕ ਕਰਦੇ ਹੋ ।
- ਅਸੀਂ ਆਪਣੀਆਂ ਸੇਵਾਵਾਂ ਨੂੰ ਮਜਬੂਤੀ ਦੇਣ ਲਈ ਦੂਜੀਆਂ ਕੰਪਨੀਆਂ ਦੀ ਵਰਤੋਂ ਕਰਦੇ ਹਾਂ ।
- ਇਸ਼ਤਿਹਾਰ ਕੰਪਨੀਆਂ ਵਿਗਿਆਪਨ ਸਪੇਸ ਖਰੀਦਦੀਆਂ ਹਨ ਅਤੇ ਆਪਣੇ ਵਿਗਿਆਪਨ ਨੂੰ ਵਿਅਕਤੀਗਤ ਬਣਾਉਂਦੀਆਂ ਹਨ।
- ਅਸੀਂ ਬੀਬੀਸੀ ਪਰਿਵਾਰ ਦੀਆਂ ਕੰਪਨੀਆਂ ਨਾਲ ਨਿੱਜੀ ਜਾਣਕਾਰੀ ਸਾਂਝੀ ਕਰਦੇ ਹਾਂ।
- ਅਸੀਂ ਆਪਣੇ ਅਧਿਕਾਰਤ ਸੇਵਾ ਪ੍ਰਦਾਤਾਵਾਂ ਅਤੇ ਕਮਿਸ਼ਨਡ ਪਾਰਟੀਆਂ, ਜਿਵੇਂ ਕਿ ਕੋਲੈਕਟਿਵ ਨਿਊਜ਼ਰੂਮ, ਨਾਲ ਨਿੱਜੀ ਜਾਣਕਾਰੀ ਸਾਂਝੀ ਕਰਦੇ ਹਾਂ।
- ਅਸੀਂ ਸਹਿਯੋਗ ਨਾਲ ਖੋਜ ਕਰਦੇ ਹਾਂ ।
- ਅਸੀਂ ਕਾਨੂੰਨ ਦੇ ਪਾਬੰਦ ਹਾਂ ਕਿ ਸਾਨੂੰ ਤੁਹਾਡੀ ਜਾਣਕਾਰੀ ਹੋਰਨਾਂ ਸੰਸਥਾਵਾਂ ਨੂੰ ਦੇਣੀ ਪਵੇਗੀ ।
ਬੀਬੀਸੀ ਮੇਰੇ ਬਾਰੇ ਇਕੱਠੀ ਕੀਤੀ ਇਸ ਜਾਣਕਾਰੀ ਨੂੰ ਕਿੰਨਾ ਚਿਰ ਬਰਕਰਾਰ ਰੱਖੇਗੀ?
ਜਦੋਂ ਤੁਸੀਂ ਸਾਨੂੰ ਕੋਈ ਨਿੱਜੀ ਜਾਣਕਾਰੀ ਦਿੰਦੇ ਹੋ ਤਾਂ ਅਸੀਂ ਇਸਨੂੰ ਸਾਡੇ ਕਾਰਪੋਰੇਟ ਰੀਟੈਨਸ਼ਨ ਅਨੁਸੂਚੀ ਦੇ ਅਨੁਸਾਰ ਰੱਖਾਂਗੇ। ਅਸੀਂ ਇਹਨਾਂ ਸਿਧਾਂਤਾਂ ਦੀ ਪਾਲਣਾ ਕਰਦੇ ਹਾਂ:
- ਅਸੀਂ ਤੁਹਾਡੀ ਜਾਣਕਾਰੀ ਨੂੰ ਸਿਰਫ਼ ਉਦੋਂ ਤੱਕ ਰੱਖਦੇ ਹਾਂ ਜਦੋਂ ਤੱਕ ਸਾਨੂੰ ਉਹਨਾਂ ਗਤੀਵਿਧੀਆਂ ਨੂੰ ਕਰਨ ਲਈ ਇਸਦੀ ਲੋੜ ਹੁੰਦੀ ਹੈ ਜਿਸ ਬਾਰੇ ਅਸੀਂ ਤੁਹਾਨੂੰ ਦੱਸਿਆ ਸੀ ਜਾਂ ਜੇਕਰ ਸਾਡੇ ਕੋਲ ਇਸਨੂੰ ਰੱਖਣ ਦਾ ਕੋਈ ਜਾਇਜ਼ ਕਾਰਨ ਹੈ ।
- ਅਸੀਂ ਇਸ ਬਾਰੇ ਸੋਚਦੇ ਹਾਂ ਕਿ ਇਹ ਕਿਸ ਕਿਸਮ ਦੀ ਜਾਣਕਾਰੀ ਹੈ, ਇਕੱਠੀ ਕੀਤੀ ਗਈ ਸਮੱਗਰੀ ਦੀ ਮਾਤਰਾ, ਇਹ ਕਿੰਨੀ ਸੰਵੇਦਨਸ਼ੀਲ ਹੈ ਅਤੇ ਕੀ ਕੋਈ ਕਾਨੂੰਨੀ ਲੋੜਾਂ ਹੋ ਸਕਦੀਆਂ ਹਨ ।
- ਅਸੀਂ ਸਾਡੀਆਂ ਸੇਵਾਵਾਂ ਨੂੰ ਇੰਝ ਡਿਜ਼ਾਈਨ ਕਰਦੇ ਹਾਂ ਤਾਂ ਜੋ ਅਸੀਂ ਤੁਹਾਡੀ ਜਾਣਕਾਰੀ ਨੂੰ ਆਪਣੇ ਕੋਲ ਲੋੜ ਤੋਂ ਵੱਧ ਜਾਂ ਲਾਗੂ ਕਾਨੂੰਨ ਦੇ ਅਧੀਨ ਲੋੜੀਂਦੇ ਸਮੇਂ ਤੋਂ ਵੱਧ ਨਾ ਰੱਖ ਸਕੀਏ ।
- ਅਸੀਂ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੰਭਾਲਣ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ ਜੇਕਰ ਤੁਸੀਂ ਸਾਨੂੰ ਅਜਿਹਾ ਕਰਨ ਲਈ ਕਿਹਾ ਹੈ ਅਤੇ ਸਾਨੂੰ ਲਾਗੂ ਕਾਨੂੰਨ ਅਧੀਨ ਅਜਿਹਾ ਕਰਨ ਦੀ ਇਜਾਜ਼ਤ ਹੈ।
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿੱਥੇ ਸਟੋਰ ਕਰਦੇ ਹਾਂ
ਬੀਬੀਸੀ ਇੱਕ ਗਲੋਬਲ ਮੀਡੀਆ ਸੰਸਥਾ ਹੈ ਜਿਸਦਾ ਮੁੱਖ ਦਫਤਰ ਯੂਕੇ ਵਿੱਚ ਹੈ। ਕੁਝ ਕੰਪਨੀਆਂ ਜੋ ਸਾਨੂੰ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਆਪਣੀਆਂ ਸੇਵਾਵਾਂ ਭਾਰਤ, ਯੂਕੇ ਜਾਂ ਯੂਰਪੀਅਨ ਆਰਥਿਕ ਖੇਤਰ (ਈਈਏ) ਤੋਂ ਬਾਹਰ ਚਲਾਉਂਦੀਆਂ ਹਨ। ਅਸੀਂ ਅਜਿਹਾ ਤਾਂ ਹੀ ਹੋਣ ਦਿੰਦੇ ਹਾਂ ਜੇਕਰ ਅਸੀਂ ਉਹਨਾਂ ਦੀ ਸੁਰੱਖਿਆ ਦੇ ਪੱਧਰਾਂ ਤੋਂ ਸੰਤੁਸ਼ਟ ਹਾਂ। ਧਿਆਨ ਵਿੱਚ ਰੱਖੋ ਕਿ ਜਦੋਂ ਤੁਸੀਂ ਸਾਨੂੰ ਨਿੱਜੀ ਜਾਣਕਾਰੀ ਦਿੰਦੇ ਹੋ ਤਾਂ ਇਸਨੂੰ ਭਾਰਤ, ਯੂਕੇ ਜਾਂ ਈਈਏ ਤੋਂ ਬਾਹਰ ਕਿਸੇ ਸਥਾਨ 'ਤੇ ਟ੍ਰਾਂਸਫਰ, ਸਟੋਰ, ਜਾਂ ਪ੍ਰੋਸੇਸ ਕੀਤਾ ਜਾ ਸਕਦਾ ਹੈ ਜਦੋਂ ਤੱਕ ਕਿ ਲਾਗੂ ਕਾਨੂੰਨ ਦੇ ਅਧੀਨ ਅਜਿਹੇ ਟ੍ਰਾਂਸਫਰ ਦੀ ਮਨਾਹੀ ਨਾ ਹੋਵੇ।
ਮੇਰੇ ਹੱਕ ਕੀ ਹਨ?
ਯਾਦ ਰੱਖੋ, ਤੁਸੀਂ ਆਪਣੀ ਨਿੱਜੀ ਜਾਣਕਾਰੀ ਦੇ ਨਿਯੰਤਰਣ ਵਿੱਚ ਹੋ। ਤੁਹਾਨੂੰ ਇਹ ਕਰਨ ਦਾ ਅਧਿਕਾਰ ਹੈ:
- ਆਪਣੀ ਜਾਣਕਾਰੀ ਦੀ ਇੱਕ ਕਾਪੀ ਲਈ ਬੇਨਤੀ ਕਰੋ।
- ਰੋਬੋਟਾਂ ਨੂੰ ਤੁਹਾਡੇ ਬਾਰੇ ਵੱਡੇ ਫੈਸਲੇ ਨਾ ਲੈਣ ਦਿਓ ।
- ਸਾਨੂੰ ਗਲਤ ਜਾਣਕਾਰੀ ਨੂੰ ਠੀਕ ਕਰਨ ਲਈ, ਇਸਨੂੰ ਮਿਟਾਉਣ ਲਈ ਕਹੋ ਜਾਂ ਇਹ ਬੇਨਤੀ ਕਰਨ ਲਈ ਕਿ ਅਸੀਂ ਇਸ ਦੀ ਵਰਤੋਂ ਸਿਰਫ਼ ਕੁਝ ਖਾਸ ਉਦੇਸ਼ਾਂ ਲਈ ਕਰੀਏ ।
- ਆਪਣਾ ਮਨ ਬਦਲਣ ਲਈ, ਅਤੇ ਸਾਨੂੰ ਤੁਹਾਡੀ ਜਾਣਕਾਰੀ ਦੀ ਵਰਤੋਂ ਬੰਦ ਕਰਨ ਲਈ ਕਹੋ। ਉਦਾਹਰਨ ਲਈ, ਕਿਸੇ ਵੀ ਮਾਰਕੀਟਿੰਗ ਈਮੇਲ ਤੋਂ ਗਾਹਕੀ ਰੱਦ ਕਰਨਾ ਜਾਂ ਵਿਅਕਤੀਗਤਕਰਨ ਨੂੰ ਬੰਦ ਕਰਨਾ ।
- ਵਿਅਕਤੀਗਤ ਵਿਗਿਆਪਨ ਕੂਕੀਜ਼ ਅਤੇ ਹੋਰ ਟਰੈਕਿੰਗ ਤੋਂ ਹਟਣ ਦੀ ਚੋਣ ਕਰੋ।
ਕਿਰਪਾ ਕਰਕੇ ਧਿਆਨ ਵਿੱਚ ਰੱਖੋ, ਕਈ ਵਾਰ ਅਸੀਂ ਮਦਦ ਕਰਨ ਦੇ ਯੋਗ ਨਹੀਂ ਹੋ ਸਕਦੇ। ਜਿਵੇਂ ਕਿ ਜੇ ਕਨੂੰਨ ਸਾਨੂੰ ਦੱਸਦਾ ਹੈ ਕਿ ਅਸੀਂ ਨਹੀਂ ਕਰ ਸਕਦੇ ਜਾਂ ਜੇ ਕਨੂੰਨ ਸਾਨੂੰ ਪੱਤਰਕਾਰੀ ਦੇ ਉਦੇਸ਼ਾਂ ਨਾਲ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ।
ਮੈਨੂੰ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?
ਬੀਬੀਸੀ ਦੀ ਨਿੱਜਤਾ ਅਤੇ ਕੂਕੀਜ਼ ਪਾਲਸੀ ਦਾ ਪੂਰਾ ਸੰਸਕਰਣ ਦੇਖਣ ਲਈ, ਕਿਰਪਾ ਕਰਕੇ ਬੀਬੀਸੀ ਦੀ ਨਿੱਜਤਾ ਅਤੇ ਕੂਕੀਜ਼ ਨੀਤੀ (ਯੂਕੇ ਤੋਂ ਬਾਹਰ)- ਬੀਬੀਸੀ ਦੀ ਵਰਤੋਂ ਕਰੋ।
ਬੀਬੀਸੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਦੀ ਹੈ, ਜੇਕਰ ਇਸ ਬਾਰੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਆਪਣੇ ਅਧਿਕਾਰਾਂ ਬਾਰੇ ਹੋਰ ਵੇਰਵੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਡੇਟਾ ਪ੍ਰੋਟੈਕਸ਼ਨ ਅਫਸਰ ਨੂੰ dataprotection.officer@bbc.co.uk ਤੇ ਸੰਪਰਕ ਕਰ ਸਕਦੇ ਹੋ ।
ਜੇਕਰ ਤੁਹਾਡੇ ਕੋਲ ਇਸ ਬਾਰੇ ਕੋਈ ਸਵਾਲ ਹਨ ਕਿ ਕਲੈਕਟਿਵ ਨਿਊਜ਼ਰੂਮ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਦਾ ਹੈ, ਤਾਂ ਕਿਰਪਾ ਕਰਕੇ info@collectivenewsroom.com ਤੇ ਉਨ੍ਹਾਂ ਦੇ ਡੇਟਾ ਪ੍ਰੋਟੈਕਸ਼ਨ ਅਫ਼ਸਰ ਨਾਲ ਸੰਪਰਕ ਕਰੋ।