ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਕਿਹੋ ਜਿਹਾ ਅਸਰ, ਤਸਵੀਰਾਂ ਵਿੱਚ ਦੇਖੋ ਵੱਖ-ਵੱਖ ਸ਼ਹਿਰਾਂ 'ਚ ਕੀ ਹੈ ਮਾਹੌਲ

ਮੁਹਾਲੀ ਵਿੱਚ ਪੰਜਾਬ ਬੰਦ ਦੀ ਕਾਲ ਵੇਲੇ ਦੀ ਤਸਵੀਰ
ਤਸਵੀਰ ਕੈਪਸ਼ਨ, ਮੁਹਾਲੀ ਵਿੱਚ ਪੰਜਾਬ ਬੰਦ ਦੀ ਕਾਲ ਵੇਲੇ ਦੀ ਤਸਵੀਰ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤੇ ਜਾਣ ਦਾ ਮਿਲਿਆ-ਜੁਲਿਆ ਅਸਰ ਕਈ ਸ਼ਹਿਰਾਂ ਵਿੱਚ ਦਿਖਾਈ ਦਿੱਤਾ ਹੈ। ਐਲਾਨ ਮੁਤਾਬਕ, ਸਵੇਰੇ 7 ਵਜੇ ਤੋਂ ਸੁਪਹਿਰ 2 ਵਜੇ ਤੱਕ ਬੰਦ ਦਾ ਸੱਦਾ ਸੀ।

ਕੌਮੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।

ਇਸਦੇ ਨਾਲ ਹੀ ਉਹ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਵੀ ਮੰਗ ਕਰ ਰਹੇ ਹਨ।

ਬੀਬੀਸੀ ਪੱਤਰਕਾਰ ਨਵਜੋਤ ਕੌਰ ਮੁਤਾਬਕ, ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਸੀ ਕਿ 21 ਅਗਸਤ ਨੂੰ ਬਜ਼ਾਰ, ਵਿੱਦਿਅਕ ਅਦਾਰੇ, ਦਫ਼ਤਰ ਅਤੇ ਬੈਂਕ ਬੰਦ ਰੱਖੇ ਜਾਣ। ਇਸ ਕਾਲ ਦਾ ਸੂਬੇ ਦੇ ਕੁਝ ਹਿੱਸਿਆਂ ਵਿੱਚ ਅਸਰ ਨਜ਼ਰ ਵੀ ਆਇਆ।

ਇਸਦੇ ਨਾਲ ਹੀ ਰੇਲ ਤੇ ਬੱਸ ਸੇਵਾਵਾਂ ਦੀ ਆਵਾਜਾਈ ਵੀ ਬੰਦ ਕਰਨ ਦਾ ਸੱਦਾ ਸੀ।

ਫਿਲਹਾਲ ਵੱਖ-ਵੱਖ ਥਾਵਾਂ ਤੇ ਇਸ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਤਸਵੀਰਾਂ ਵਿਚ ਦੇਖੋ, ਵੱਖ-ਵੱਖ ਸ਼ਹਿਰਾਂ ਵਿੱਚ ਕੀ ਰਿਹਾ ਹੈ ਮਾਹੌਲ...

ਬਟਾਲਾ ਵਿਖੇ ਬੱਸਾਂ ਦੀ ਆਵਾਜਾਈ ਬਿਲਕੁਲ ਠੱਪ ਨਜ਼ਰ ਆਈ
ਤਸਵੀਰ ਕੈਪਸ਼ਨ, ਬਟਾਲਾ ਵਿਖੇ ਸਵੇਰ ਵੇਲੇ ਬੱਸਾਂ ਦੀ ਆਵਾਜਾਈ ਬਿਲਕੁਲ ਠੱਪ ਨਜ਼ਰ ਆਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦ ਦੇ ਸੱਦੇ ਅਨੁਸਾਰ ਦਫ਼ਤਰ ਬੰਦ ਰੱਖਣ ਦਾ ਨੋਟਿਸ
ਤਸਵੀਰ ਕੈਪਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦ ਦੇ ਸੱਦੇ ਅਨੁਸਾਰ ਦਫ਼ਤਰ ਬੰਦ ਰੱਖਣ ਦਾ ਨੋਟਿਸ
ਅੰਮ੍ਰਿਤਸਰ ਵਿਖੇ ਬੰਦ ਪਿਆ ਬਾਜ਼ਾਰ
ਤਸਵੀਰ ਕੈਪਸ਼ਨ, ਅੰਮ੍ਰਿਤਸਰ ਵਿਖੇ ਬੰਦ ਪਿਆ ਬਾਜ਼ਾਰ
ਅੰਮ੍ਰਿਤਸਰ
ਤਸਵੀਰ ਕੈਪਸ਼ਨ, ਸਿੱਖ ਕੈਦੀਆਂ ਦੀ ਰਿਹਾਈ ਲਈ ਪ੍ਰਦਰਸ਼ਨ
ਅੰਮ੍ਰਿਤਸਰ
ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੀ ਤਸਵੀਰ
ਅੰਮ੍ਰਿਤਸਰ ਦਾ ਸੁੰਨਾ ਪਿਆ ਬੱਸ ਸਟੈਂਡ
ਤਸਵੀਰ ਕੈਪਸ਼ਨ, ਅੰਮ੍ਰਿਤਸਰ ਦਾ ਸੁੰਨਾ ਪਿਆ ਬੱਸ ਸਟੈਂਡ
ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਦੌਰਾਨ ਬਠਿੰਡਾ ਦੀ ਤਸਵੀਰ
ਤਸਵੀਰ ਕੈਪਸ਼ਨ, ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਦੌਰਾਨ ਬਠਿੰਡਾ ਦੀ ਤਸਵੀਰ
ਪੰਜਾਬ ਬੰਦ ਦੌਰਾਨ ਮੁਹਾਲੀ ਦੀ ਤਸਵੀਰ
ਤਸਵੀਰ ਕੈਪਸ਼ਨ, ਪੰਜਾਬ ਬੰਦ ਦੀ ਕਾਲ ਦੌਰਾਨ ਮੁਹਾਲੀ ਦੀ ਤਸਵੀਰ

ਮੁਹਾਲੀ ਵਿੱਚ ਵੀ ਸਵੇਰੇ 9 ਵਜੇ ਤੋਂ ਏਅਰ ਪੋਰਟ ਰੋਡ ਉੱਤੇ ਕੌਮੀ ਇਨਸਾਫ ਮੋਰਚਾ ਨੇ ਟਰੈਕਟਰ ਅਤੇ ਰੱਸੇ ਲਗਾ ਕੇ ਰੋਡ ਬੰਦ ਕੀਤਾ ਸੀ ਜਿਸ ਨੂੰ 2 ਵਜੇ ਖੋਲ ਦਿੱਤਾ ਗਿਆ। ਹਾਲਾਂਕਿ ਕਈ ਲੋਕਾਂ ਨੂੰ ਆਵਾਜਾਈ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।

ਕੌਮੀ ਇਨਸਾਫ ਮੋਰਚੇ ਨੇ ਕਿਹਾ ਐਮਰਜੈਂਸੀ ਸਥਿਤੀ ਵਾਲੇ ਲੋਕਾਂ ਨੂੰ ਲੰਘਣ ਦਿੱਤਾ ਗਿਆ ਹੈ।

ਉਧਰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪੰਜਾਬ ਬੰਦ ਦੀ ਕਾਲ ਕਾਰਨ ਪੰਜਾਬ ਯੂਨੀਵਰਸਿਟੀ ਨੇ 21 ਅਗਸਤ 2026 ਨੂੰ ਹੋਣ ਵਾਲੇ ਕਲੈਸ਼/ਲੈਫ਼ਟ-ਆਊਟ/ਮੈਡੀਕਲ/ਸਪੋਰਟਸ/NCC/NSS ਦੇ ਪੇਪਰ ਮੁਲਤਵੀ ਕਰ ਦਿੱਤੇ ਸਨ। ਮੁਲਤਵੀ ਕੀਤੇ ਗਏ ਪੇਪਰ ਹੁਣ 10 ਸਤੰਬਰ 2026 ਨੂੰ ਹੋਣਗੇ।

ਬੰਦ ਦੀ ਕਾਲ ਦੌਰਾਨ ਬਰਨਾਲਾ ਦੇ ਇੱਕ ਬਾਜ਼ਾਰ ਦੀ ਤਸਵੀਰ
ਤਸਵੀਰ ਕੈਪਸ਼ਨ, ਬੰਦ ਦੀ ਕਾਲ ਦੌਰਾਨ ਬਰਨਾਲਾ ਦੇ ਇੱਕ ਬਾਜ਼ਾਰ ਦੀ ਤਸਵੀਰ
ਮੁਹਾਲੀ ਦੇ ਸੈਕਟਰ 74 ਦੀ ਤਸਵੀਰ
ਤਸਵੀਰ ਕੈਪਸ਼ਨ, ਮੁਹਾਲੀ ਦੇ ਸੈਕਟਰ 74 ਦੀ ਤਸਵੀਰ
ਗੁਰਦਾਸਪੁਰ ਦੇ ਕਈ ਇਲਾਕਿਆਂ ਵਿੱਚ ਬੰਦ ਦਾ ਅਸਰ ਨਜ਼ਰ ਆਇਆ ਹੈ
ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਕਈ ਇਲਾਕਿਆਂ ਵਿੱਚ ਬੰਦ ਦਾ ਅਸਰ ਨਜ਼ਰ ਆਇਆ ਹੈ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)