ਇੱਥੇ ਵਾਹਨਾਂ ਉੱਤੇ ਕਿਉਂ ਚਲਾਇਆ ਗਿਆ ਬੁਲਡੋਜ਼ਰ

ਵੀਡੀਓ ਕੈਪਸ਼ਨ, ਇੱਥੇ ਵਾਹਨਾਂ ਉੱਤੇ ਕਿਉਂ ਚਲਾਇਆ ਗਿਆ ਬੁਲਡੋਜ਼ਰ
ਇੱਥੇ ਵਾਹਨਾਂ ਉੱਤੇ ਕਿਉਂ ਚਲਾਇਆ ਗਿਆ ਬੁਲਡੋਜ਼ਰ
ਪ੍ਰਕਾਸ਼ਿਤ

ਨਿਊਯਾਰਕ ਪੁਲਿਸ ਡਿਪਾਰਟਮੈਂਟ ਵੱਲੋਂ 200 ਤੋਂ ਵੱਧ ਸਕੂਟਰਾਂ, ਮੋਪੈਡ ਅਤੇ ਮੋਟਰਸਾਈਕਲਾਂ ਉੱਤੇ ਬੁਲਡੋਜ਼ਰ ਚਲਾਇਆ ਗਿਆ।

ਪੁਲਿਸ ਵੱਲੋਂ ਅਜਿਹਾ ਸ਼ਹਿਰ ਦੇ ਗੈਰ ਕਾਨੂੰਨੀ ਅਤੇ ਨਾ ਰਜਿਸਟਰ ਹੋਏ ਵਾਹਨਾਂ ਉੱਤੇ ਕਾਰਵਾਈ ਦੇ ਤਹਿਤ ਕੀਤਾ ਗਿਆ।

ਪੁਲਿਸ ਨੇ ਕਿਹਾ ਕਿ 2026 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 5700 ਦੇ ਕਰੀਬ ਖ਼ਤਰਨਾਕ ਗ਼ੈਰ-ਕਾਨੂੰਨੀ ਵਾਹਨ ਜ਼ਬਤ ਕੀਤੇ ਗਏ ਹਨ ਇਹ ਗਿਣਤੀ 2025 ਦੇ ਇਸੇ ਹੀ ਸਮੇਂ ਨਾਲੋਂ 10 ਫ਼ੀਸਦੀ ਵੱਧ ਹੈ।

ਅਜਿਹਾ 1 ਅਪਰੈਲ ਨੂੰ ਵਾਪਰੀ ਉਸ ਘਟਨਾ ਤੋਂ ਬਾਅਦ ਕੀਤਾ ਗਿਆ ਜਿਸ ਵਿੱਚ ਇੱਕ 7 ਮਹੀਨਿਆਂ ਦੇ ਬੱਚੇ ਦੀ ਬਰੁਕਲਿਨ ਵਿੱਚ ਹੋਈ ਸ਼ੂਟਿੰਗ ਦੌਰਾਨ ਚੱਲੀ ਇੱਕ ਗੋਲੀ ਨਾਲ ਮੌਤ ਹੋ ਗਈ।

ਸ਼ੱਕੀ ਮੌਕੇ ਤੋਂ ਇੱਕ ਗ਼ੈਰ ਕਾਨੂੰਨੀ ਮੋਪੈਡ ਉੱਤੇ ਫ਼ਰਾਰ ਹੋ ਗਏ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)