ਆਈਪੀਐੱਲ ਦੇ ਮੈਚਾਂ ਵਿੱਚ ਬੱਲੇਬਾਜ਼ਾਂ ਦੇ ਬੈਟ ਕਿਉਂ ਚੈੱਕ ਕੀਤੇ ਜਾਂਦੇ ਹਨ?
ਆਈਪੀਐੱਲ ਦੇ ਮੈਚਾਂ ਵਿੱਚ ਬੱਲੇਬਾਜ਼ਾਂ ਦੇ ਬੈਟ ਕਿਉਂ ਚੈੱਕ ਕੀਤੇ ਜਾਂਦੇ ਹਨ?
ਪ੍ਰਕਾਸ਼ਿਤ
ਤੁਸੀਂ ਆਈਪੀਐੱਲ ਦੇ ਮੈਚਾਂ ਵਿੱਚ ਦੇਖਿਆ ਹੋਣਾ ਕਿ ਅੰਪਾਇਰ ਬੱਲੇਬਾਜ਼ਾਂ ਦੇ ਬੱਲਿਆਂ ਨੂੰ ਇੱਕ ਗੇਜ ਵਿੱਚੋਂ ਦੀ ਲੰਘਾ ਰਹੇ ਹੁੰਦੇ ਹਨ।
ਜਦੋਂ ਕੋਈ ਬੱਲੇਬਾਜ਼ ਮੈਦਾਨ ਵਿੱਚ ਖੇਡਣ ਲਈ ਉਤਰਦਾ ਹੈ ਤਾਂ ਅੰਪਾਇਰ ਸਭ ਤੋਂ ਪਹਿਲਾਂ ਖਿਡਾਰੀ ਦੇ ਬੱਲੇ ਨੂੰ ਮਾਪਦਾ ਹੈ। ਇਸ ਲਈ ਬੱਲਿਆਂ ਨੂੰ ਅੰਪਾਇਰਾਂ ਵੱਲੋਂ ਇੱਕ ਘਰ ਦੇ ਆਕਾਰ ਵਰਗੇ ਬਣੇ ਗੇਜ ਵਿੱਚੋਂ ਲੰਘਾਇਆ ਜਾਂਦਾ ਹੈ।
ਜੇ ਤਾਂ ਉਸ ਗੇਜ ਰਾਹੀਂ ਬੱਲਾ ਨਿਕਲ ਗਿਆ ਫਿਰ ਤਾਂ ਠੀਕ ਹੈ, ਜੇ ਨਾ ਨਿਕਲਿਆਂ ਤਾਂ ਉਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਵੇਗਾ ਤੇ ਉਸ ਨੂੰ ਬੱਲਾ ਬਦਲਣਾ ਪਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






