ਦਿਲਜੀਤ ਮੈਟ ਗਾਲਾ 'ਚ ਸਜੇ ਮਹਾਰਾਜੇ ਵਾਂਗ, ਪੌਸ਼ਾਕ 'ਤੇ ਉਕਰੀ ਸੀ ਮੁਹਾਰਨੀ, ਸ਼ਾਹਰੁਖ ਤੇ ਪ੍ਰਿਅੰਕਾ ਸਣੇ ਹਸਤੀਆਂ ਦੀਆਂ ਪੋਸ਼ਾਕਾਂ ਵੇਖੋ

ਦਿਲਜੀਤ ਦੌਸਾਂਝ
ਤਸਵੀਰ ਕੈਪਸ਼ਨ, ਦਿਲਜੀਤ ਦੌਸਾਂਝ ਕਿਸੇ ਪੰਜਾਬੀ ਮਹਾਰਾਜੇ ਵਾਂਗ ਨਜ਼ਰ ਆਏ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਪਹਿਲੀ ਵਾਰ ਨਿਊਯਾਰਕ, ਅਮਰੀਕਾ 'ਚ ਹੋਣ ਵਾਲੇ ਫ਼ੈਸ਼ਨ ਦੀ ਦੁਨੀਆਂ ਦੇ ਇੱਕ ਵੱਡੇ ਈਵੈਂਟ ਵਿੱਚ ਨਜ਼ਰ ਆਏ।

ਦਿਲਜੀਤ ਨੇ ਮਹਾਰਾਜਿਆਂ ਵਰਗੀ ਪੌਸ਼ਾਕ ਪਹਿਨੀ ਸੀ ਜਿਸ ਉੱਤੇ ਪੰਜਾਬੀ ਦੀ ਮੁਹਾਰਨੀ ਲਿਖੀ ਹੋਈ ਸੀ।

ਮੈਟ ਗਾਲਾ ਨਿਊਯਾਰਕ ਵਿੱਚ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ 'ਚ ਕੱਪੜਿਆਂ ਦੇ ਇੰਸਚੀਟਿਊਟ ਲਈ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਹੁੰਦਾ ਹੈ।

ਦਿਲਜੀਤ ਤੋਂ ਇਲਾਵਾ ਸ਼ਾਹਰੁਖ਼ ਖਾਨ, ਪ੍ਰਿਯੰਕਾ ਚੌਪੜਾ, ਨਿਕ ਜੌਨਜ਼ ਅਤੇ ਕਿਆਰਾ ਅਡਵਾਨੀ ਵੀ ਆਪੋ ਆਪਣੇ ਅੰਦਾਜ਼ ਵਿੱਚ ਨਜ਼ਰ ਆਏ।

ਦਿਲਜੀਤ ਦੌਸਾਂਝ
ਤਸਵੀਰ ਕੈਪਸ਼ਨ, ਦਿਲਜੀਤ ਦੌਸਾਂਝ ਦਾ ਇੱਕ ਅੰਦਾਜ
ਦਿਲਜੀਤ ਦੌਸਾਂਝ
ਤਸਵੀਰ ਕੈਪਸ਼ਨ, ਦਿਲਜੀਤ ਦੌਸਾਂਝ ਦੀ ਪੌਸ਼ਾਕ ਉੱਤੇ ਉਕਰੀ ਹੋਈ ਮੁਹਾਰਨੀ

ਮੈਟ ਗਾਲਾ ਦਾ ਇਸ ਵਾਰ ਦਾ ਥੀਮ ਹੈ ਸਿਆਹ ਰੰਗ ਦੇ ਕੱਪੜਿਆਂ ਨਾਲ ਜੁੜੇ ਸਿਟਾਇਲ ਦਿਖਾਉਣਾ ਜਿਸ ਨੂੰ ਨਾਮ ਦਿੱਤਾ ਗਿਆ ਹੈ,'ਦਿ ਮੈਟ ਗਾਲਾ- ਸੈਲੈਬ੍ਰੇਟਿੰਗ ਸੁਪਰਫ਼ਾਇਨ: ਟੇਲਰਿੰਗ ਬਲੈਕ ਸਟਾਇਲ'

ਫੈਸ਼ਨ ਦੀ ਦੁਨੀਆਂ ਦੇ ਸਭ ਤੋਂ ਪ੍ਰਮੁੱਖ ਪ੍ਰੋਗਰਾਮਾਂ ਵਿਚੋਂ ਇੱਕ ਮੈਟ ਗਾਲਾ ਨੂੰ ਇਸ ਵਾਰ ਫ਼ੈਰੇਲ ਵਿਲੀਅਮਜ਼ ਅਤੇ ਲੀਊਸ ਹੈਮਿਲਟਨ ਚੇਅਰ ਕਰ ਰਹੇ ਹਨ।

ਇਸ ਪ੍ਰੋਗਰਾਮ ਜ਼ਰੀਏ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟਜ਼ ਕਾਸਟਿਊਮ ਇੰਸਟੀਚਿਊਟ ਲਈ ਪੈਸੇ ਵੀ ਇਕੱਠੇ ਕੀਤੇ ਜਾਂਦੇ ਹਨ।

ਨਿਊਯਾਰਕ ਸ਼ਹਿਰ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਹਰ ਸਾਲ ਫ਼ਿਲਮ, ਫ਼ੈਸ਼ਨ ਅਤੇ ਸੰਗੀਤ ਜਗਤ ਦੀਆਂ ਦੁਨੀਆਂ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਹਿੱਸਾ ਲੈਂਦੀਆਂ ਹਨ।

ਇਹ ਸਮਾਗਮ ਆਪਣੇ ਖ਼ਾਸ ਮਹਿਮਾਨਾਂ ਦੀ ਸੂਚੀ, ਮਹਿੰਗੀਆਂ ਟਿਕਟਾਂ ਅਤੇ ਵਿਸ਼ੇਸ਼ ਤੌਰ 'ਤੇ ਆਪਣੇ ਆਸਾਧਰਣ ਦਿੱਖ ਵਾਲੇ ਕੱਪੜਿਆਂ ਕਰਕੇ ਵੀ ਜਾਣਿਆ ਜਾਂਦਾ ਹੈ, ਜੋ ਹਰ ਸਾਲ ਵੱਖਰੀ-ਵੱਖਰੀ ਥੀਮ ਉੱਤੇ ਆਧਾਰਿਤ ਹੁੰਦੇ ਹਨ।

ਸ਼ਾਹਰੁਖ ਖ਼ਾਨ
ਤਸਵੀਰ ਕੈਪਸ਼ਨ, ਸ਼ਾਹਰੁਖ ਖ਼ਾਨ
ਅੰਕਾ ਚੋਪੜਾ ਅਤੇ ਨਿਕ ਜੌਨਸ
ਤਸਵੀਰ ਕੈਪਸ਼ਨ, ਪ੍ਰਿਅੰਕਾ ਚੋਪੜਾ ਅਤੇ ਨਿਕ ਜੌਨਸ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਮੁਤਾਬਕ ਉਨ੍ਹਾਂ ਦੀ ਪਹਿਲੀ ਮੁਲਾਕਾਤ ਵੀ ਮੈਟ ਗਾਲਾ ਵਿੱਚ ਹੀ ਸਾਲ 2017 ਵਿੱਚ ਹੋਈ ਸੀ।
ਅਦਾਕਾਰਾ ਕਿਆਰਾ ਅਡਵਾਨੀ
ਤਸਵੀਰ ਕੈਪਸ਼ਨ, ਅਦਾਕਾਰਾ ਕਿਆਰਾ ਅਡਵਾਨੀ ਨੇ ਡਿਜ਼ਾਈਨਰ ਗੌਰਵ ਗੁਪਤਾ ਦਾ ਤਿਆਰ ਕੀਤਾ ਬਲੈਕ ਐਂਡ ਵਾਈਟ ਗਾਊਨ ਪਹਿਨਿਆਂ
ਫੈਸ਼ਨ ਡਿਜ਼ਾਈਨਰ ਨਤਾਸ਼ਾ ਪੂਨਾਵਾਲਾ
ਤਸਵੀਰ ਕੈਪਸ਼ਨ, ਫੈਸ਼ਨ ਡਿਜ਼ਾਈਨਰ ਨਤਾਸ਼ਾ ਪੂਨਾਵਾਲਾ ਦਾ ਅੰਦਾਜ਼
ਖੈਬੀ ਲੇਮ
ਤਸਵੀਰ ਕੈਪਸ਼ਨ, 160 ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ, ਇਤਾਲਵੀ ਕਾਮੇਡੀਅਨ ਅਤੇ ਇਨਫ਼ਲੂਐਂਸਰ ਖੈਬੀ ਲੇਮ ਟਿਕ-ਟਾਕ 'ਤੇ ਇੱਕ ਮਸ਼ਹੂਰ ਸ਼ਖਸੀਅਤ ਹੈ।ਉਨ੍ਹਾਂ ਨੇ ਦਰਜਨਾਂ ਜੇਬ ਘੜੀਆਂ ਨਾਲ ਢੱਕਿਆ ਹੋਇਆ ਸੂਟ ਪਹਿਨਿਆ
ਗਾਇਕਾ ਰਿਹਾਨਾ
ਤਸਵੀਰ ਕੈਪਸ਼ਨ, ਗਾਇਕਾ ਰਿਆਨਾ ਗਰਭਵਤੀ ਹਨ ਅਤੇ ਉਹ ਬਲੂ ਕਾਰਪੈਟ ਉੱਤੇ ਕਾਲੇ ਕੋਟ ਕਾਲਰ ਵਾਲੇ ਗਾਉਨ ਵਿੱਚ ਨਜ਼ਰ ਆਏ
ਸੰਗੀਤਕਾਰ ਐਂਡਰੇ
ਤਸਵੀਰ ਕੈਪਸ਼ਨ, ਸੰਗੀਤਕਾਰ ਐਂਡਰੇ ਦੇ ਕੋਰਟ ਨਾਲ ਪਿਆਨੋ ਬੰਨ੍ਹਿਆਂ ਹੋਇਆ ਸੀ
ਸੰਗੀਤਕਾਰ ਐਂਡਰੇ
ਤਸਵੀਰ ਕੈਪਸ਼ਨ, ਸੰਗੀਤਕਾਰ ਐਂਡਰੇ
ਦੋਏਚੀ ਦਿ ਐਲਵੀ
ਤਸਵੀਰ ਕੈਪਸ਼ਨ, ਦੋਏਚੀ ਦਿ ਐਲਵੀ
ਐਮੀ ਲੂ ਵੁੱਡ ਦੀ ਖੂਬਸੂਰਤ ਜੁੱਤੀ
ਤਸਵੀਰ ਕੈਪਸ਼ਨ, ਐਮੀ ਲੂ ਵੁੱਡ ਦੀ ਖੂਬਸੂਰਤ ਜੁੱਤੀ
ਡੈਮਨ ਇਡਰੀਸ
ਤਸਵੀਰ ਕੈਪਸ਼ਨ, ਡੈਮਨ ਇਡਰੀਸ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)