You’re viewing a text-only version of this website that uses less data. View the main version of the website including all images and videos.
ਭਗਵੰਤ ਮਾਨ ਨੇ ਕਥਿਤ ਵਿਵਾਦਿਤ ਵੀਡੀਓ ਮਾਮਲੇ ’ਚ ਹੁਣ ਕਿਹੜਾ ਨਵਾਂ ਵੀਡੀਓ ਦਿਖਾਇਆ
ਭਗਵੰਤ ਮਾਨ ਨੇ ਕਥਿਤ ਵਿਵਾਦਿਤ ਵੀਡੀਓ ਮਾਮਲੇ ’ਚ ਹੁਣ ਕਿਹੜਾ ਨਵਾਂ ਵੀਡੀਓ ਦਿਖਾਇਆ
ਪ੍ਰਕਾਸ਼ਿਤ
ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਨਾਲ ਜੁੜੀ ਇੱਕ ਕਥਿਤ ਵਿਵਾਦਤ ਵੀਡੀਓ ਦਾ ਮਸਲਾ ਭਖਿਆ ਹੋਇਆ ਹੈ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੁਤਾਬਕ, ਇਸ ਵੀਡੀਓ ਵਿੱਚ ਭਗਵੰਤ ਮਾਨ 'ਤੇ ਸਿੱਖ ਗੁਰੂ ਸਾਹਿਬਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਣਉਚਿਤ ਹਰਕਤਾਂ ਕਰਨ ਦੇ ਇਲਜ਼ਾਮ ਹਨ।
ਇਸੇ ਕਥਿਤ ਵਿਵਾਦਤ ਵੀਡੀਓ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਨੂੰ ਇੱਕ ਵੀਡੀਓ ਦਿਖਾਇਆ ਹੈ, ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਦਿਖਣ ਵਾਲੇ ਸ਼ਖ਼ਸ ਨੇ ਮਾਸਕ ਪਹਿਨਿਆ ਹੋਇਆ ਹੈ ਤੇ ਕਈ ਚੀਜ਼ਾਂ ਉਨ੍ਹਾਂ ਦੀ ਮੂੰਹ ਦੀ ਬਣਾਵਟ ਨਾਲ ਮੇਲ ਨਹੀਂ ਖਾਂਦੀਆਂ।
ਐਡਿਟ- ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ