ਐਗਜ਼ਿਟ ਪੋਲ ਮੁਤਾਬਕ ਪੱਛਮੀ ਬੰਗਾਲ, ਅਸਾਮ, ਕੇਰਲ ਅਤੇ ਤਮਿਲਨਾਡੂ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ

ਤਸਵੀਰ ਸਰੋਤ, ANI
ਪੱਛਮੀ ਬੰਗਾਲ ਵਿੱਚ ਦੂਜੇ ਪੜਾਅ ਦੀ ਵੋਟਿੰਗ ਨਾਲ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਪੂਰੀ ਹੋ ਚੁੱਕੀ ਹੈ।
ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ 9 ਅਪ੍ਰੈਲ ਨੂੰ ਇੱਕ ਹੀ ਗੇੜ ਵਿੱਚ ਵੋਟਿੰਗ ਹੋਈ ਸੀ, ਜਦਕਿ ਤਮਿਲ ਨਾਡੂ ਵਿੱਚ 23 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ।
ਪੱਛਮੀ ਬੰਗਾਲ ਵਿੱਚ ਵੋਟਿੰਗ ਦੋ ਪੜਾਅ ਵਿੱਚ 23 ਅਤੇ 29 ਅਪ੍ਰੈਲ ਨੂੰ ਹੋਈ ਸੀ।
ਵੋਟਿੰਗ ਖ਼ਤਮ ਹੋਣ ਨਾਲ ਹੁਣ ਇਨ੍ਹਾਂ ਸਾਰੀਆਂ ਵਿਧਾਨ ਸਭਾਵਾਂ ਦੇ ਵੱਖ-ਵੱਖ ਐਗਜ਼ਿਟ ਪੋਲਜ਼ ਵੀ ਸਾਹਮਣੇ ਆ ਗਏ ਹਨ।
ਐਗਜ਼ਿਟ ਪੋਲ ਮਹਿਜ਼ ਅਨੁਮਾਨ ਹੁੰਦੇ ਹਨ। ਇਨ੍ਹਾਂ ਸਾਰੇ ਸੂਬਿਆਂ ਲਈ ਹੋਈਆਂ ਚੋਣਾਂ ਦੀ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ ਅਤੇ ਉਦੋਂ ਹੀ ਅੰਤਿਮ ਨਤੀਜੇ ਸਾਹਮਣੇ ਆਉਣਗੇ।
ਐਗਜ਼ਿਟ ਪੋਲਜ਼ ਵਿੱਚ ਪੱਛਮੀ ਬੰਗਾਲ ਵਿੱਚ ਕਿਸ ਦਾ ਬਹੁਮਤ
ਪੱਛਮੀ ਬੰਗਾਲ ਨੂੰ ਲੈ ਕੇ ਆਏ ਵੱਖ-ਵੱਖ ਐਗਜ਼ਿਟ ਪੋਲ ਵੱਖ-ਵੱਖ ਕਹਾਣੀਆਂ ਦੱਸ ਰਹੇ ਹਨ।
294 ਵਿਧਾਨ ਸਭਾ ਵਾਲੀ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਬਹੁਮਤ ਲਈ 148 ਸੀਟਾਂ ਦੀ ਲੋੜ ਹੈ। ਪੀ-ਮਾਰਕ ਐਗਜ਼ਿਟ ਪੋਲ ਵਿੱਚ ਟੀਐੱਮਸੀ ਨੂੰ 118-138, ਭਾਜਪਾ ਨੂੰ 150-175 ਸੀਟਾਂ ਦਿੱਤੀਆਂ ਗਈਆਂ ਹਨ।
ਮੈਟਰਾਈਜ਼ ਐਗਜ਼ਿਟ ਪੋਲ ਵਿੱਚ ਟੀਐੱਮਸੀ ਨੂੰ 125-140, ਭਾਜਪਾ ਨੂੰ 146-161 ਅਤੇ ਹੋਰਾਂ ਨੂੰ 6-10 ਸੀਟਾਂ ਦਿੱਤੀਆਂ ਗਈਆਂ ਹਨ।
ਪੀਪਲਜ਼ ਪਲਸ ਐਗਜ਼ਿਟ ਪੋਲ ਵਿੱਚ ਟੀਐੱਮਸੀ ਨੂੰ 117-187, ਭਾਜਪਾ ਨੂੰ 95-110, ਕਾਂਗਰਸ ਨੂੰ 1-3 ਅਤੇ ਲੈਫ਼ਟ ਨੂੰ 0-1 ਸੀਟਾਂ ਦਿੱਤੀਆਂ ਗਈਆਂ ਹਨ।

ਤਸਵੀਰ ਸਰੋਤ, ANI
ਅਸਾਮ ਵਿੱਚ ਐਗਜ਼ਿਟ ਪੋਲਜ਼ ਵਿੱਚ ਭਾਜਪਾ ਅੱਗੇ
ਅਸਾਮ ਵਿੱਚ ਇੱਕ ਪੜਾਅ ਵਿੱਚ 9 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਅਸਾਮ ਵਿਧਾਨ ਸਭਾ ਵਿੱਚ 126 ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 64 ਹੈ।
ਜ਼ਿਆਦਾਤਰ ਐਗਜ਼ਿਟ ਪੋਲ ਭਾਜਪਾ ਗਠਜੋੜ ਨੂੰ ਅੱਗੇ ਦਿਖਾ ਰਹੇ ਹਨ। ਐਕਸਿਸ ਮਾਈ ਇੰਡੀਆ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 88-100, ਕਾਂਗਰਸ ਗਠਜੋੜ ਨੂੰ 24-36 ਸੀਟਾਂ ਅਤੇ ਹੋਰਨਾਂ ਨੂੰ 0-3 ਸੀਟਾਂ ਦਿੱਤੀਆਂ ਗਈਆਂ ਹਨ।
ਜੇਵੀਸੀ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 88-101, ਕਾਂਗਰਸ ਗਠਜੋੜ ਨੂੰ 23-33 ਅਤੇ ਹੋਰਾਂ ਨੂੰ 2-5 ਸੀਟਾਂ ਦਿੱਤੀਆਂ ਗਈਆਂ ਹਨ।
ਪੀ-ਮਾਰਕ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 82-94, ਕਾਂਗਰਸ ਗਠਜੋੜ ਨੂੰ 30-40 ਅਤੇ ਹੋਰਾਂ ਨੂੰ 1-5 ਸੀਟਾਂ ਦਿੱਤੀਆਂ ਗਈਆਂ ਹਨ।
ਮੈਟਰਾਈਜ਼ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 85-95, ਕਾਂਗਰਸ ਗਠਜੋੜ ਨੂੰ 25-32 ਸੀਟਾਂ ਅਤੇ ਹੋਰਾਂ ਨੂੰ 6-12 ਸੀਟਾਂ ਦਿੱਤੀਆਂ ਗਈਆਂ ਹਨ।
ਪੀਪਲਜ਼ ਪਲਸ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 68-72, ਕਾਂਗਰਸ ਗਠਜੋੜ ਨੂੰ 22-26 ਸੀਟਾਂ ਅਤੇ ਹੋਰਾਂ ਨੂੰ 11-15 ਸੀਟਾਂ ਦਿੱਤੀਆਂ ਗਈਆਂ ਹਨ।
ਪੋਲ ਡਾਇਰੀ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 86-101, ਕਾਂਗਰਸ ਗਠਜੋੜ ਨੂੰ 15-26 ਸੀਟਾਂ ਅਤੇ ਹੋਰਾਂ ਨੂੰ 3-7 ਸੀਟਾਂ ਦਿੱਤੀਆਂ ਗਈਆਂ ਹਨ।

ਕੇਰਲ ਵਿੱਚ ਐੱਲਡੀਐੱਫ਼ ਬਨਾਮ ਯੂਡੀਐੱਫ਼
ਕੇਰਲ ਵਿਧਾਨ ਸਭਾ ਦੀਆਂ 140 ਸੀਟਾਂ 'ਤੇ ਇੱਕ ਗੇੜ ਵਿੱਚ 9 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਇੱਥੇ ਬਹੁਮਤ ਦਾ ਅੰਕੜਾ 71 ਹੈ।
ਐਕਸਿਸ ਮਾਈ ਇੰਡੀਆ ਐਗਜ਼ਿਟ ਪੋਲ ਵਿੱਚ ਐੱਲਡੀਐੱਫ਼ ਨੂੰ 49-62, ਯੂਡੀਐੱਫ਼ ਨੂੰ 78-90 ਅਤੇ ਭਾਜਪਾ ਗਠਜੋੜ ਨੂੰ 0-3 ਸੀਟਾਂ ਦਿੱਤੀਆਂ ਗਈਆਂ ਹਨ।
ਪੀ-ਮਾਰਕ ਐਗਜ਼ਿਟ ਪੋਲ ਵਿੱਚ ਐਲਡੀਐਫ਼ ਨੂੰ 62-69, ਯੂਡੀਐਫ਼ ਨੂੰ 71-79 ਅਤੇ ਭਾਜਪਾ ਗਠਜੋੜ ਨੂੰ 1-4 ਸੀਟਾਂ ਅਤੇ ਹੋਰਾਂ ਨੂੰ 0-3 ਸੀਟਾਂ ਦਿੱਤੀਆਂ ਗਈਆਂ ਹਨ।
ਮੈਟਰਾਈਜ਼ ਐਗਜ਼ਿਟ ਪੋਲ ਵਿੱਚ ਐੱਲਡੀਐੱਫ਼ ਨੂੰ 60-65, ਯੂਡੀਐੱਫ਼ ਨੂੰ 70-75 ਅਤੇ ਭਾਜਪਾ ਗਠਜੋੜ ਨੂੰ 3-5 ਸੀਟਾਂ ਦਿੱਤੀਆਂ ਗਈਆਂ ਹਨ।
ਪੀਪਲਜ਼ ਪਲਸ ਐਗਜ਼ਿਟ ਪੋਲ ਵਿੱਚ ਐੱਲਡੀਐੱਫ਼ ਨੂੰ 55-65, ਯੂਡੀਐੱਫ਼ ਨੂੰ 75-85 ਅਤੇ ਭਾਜਪਾ ਗਠਜੋੜ ਨੂੰ 0-3 ਸੀਟਾਂ ਦਿੱਤੀਆਂ ਗਈਆਂ ਹਨ।
ਤਮਿਲਨਾਡੂ ਵਿੱਚ ਡੀਐੱਮਕੇ ਗਠਜੋੜ ਦੇ ਜਿੱਤਣ ਦਾ ਅਨੁਮਾਨ
ਤਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ 'ਤੇ ਇੱਕ ਗੇੜ ਵਿੱਚ 23 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਇੱਥੇ ਬਹੁਮਤ ਦਾ ਅੰਕੜਾ 118 ਹੈ।
ਪੀ-ਮਾਰਕ ਐਗਜ਼ਿਟ ਪੋਲ ਵਿੱਚ ਡੀਐੱਮਕੇ ਗਠਜੋੜ ਨੂੰ 125-145, ਏਆਈਏਡੀਐੱਮਕੇ ਗਠਜੋੜ ਨੂੰ 65-85, ਟੀਵੀਕੇ ਨੂੰ 16-26 ਅਤੇ ਹੋਰਾਂ ਨੂੰ 1-6 ਸੀਟਾਂ ਦਿੱਤੀਆਂ ਗਈਆਂ ਹਨ।
ਮੈਟਰਾਈਜ਼ ਐਗਜ਼ਿਟ ਪੋਲ ਵਿੱਚ ਡੀਐੱਮਕੇ ਗਠਜੋੜ ਨੂੰ 122-132, ਏਆਈਏਡੀਐੱਮਕੇ ਗਠਜੋੜ ਨੂੰ 87-110, ਟੀਵੀਕੇ ਨੂੰ 10-12 ਅਤੇ ਹੋਰਾਂ ਨੂੰ 0-6 ਸੀਟਾਂ ਦਿੱਤੀਆਂ ਗਈਆਂ ਹਨ।
ਪੀਪਲਜ਼ ਪਲਸ ਐਗਜ਼ਿਟ ਪੋਲ ਵਿੱਚ ਡੀਐੱਮਕੇ ਗਠਜੋੜ ਨੂੰ 125-145, ਏਆਈਏਡੀਐੱਮਕੇ ਗਠਜੋੜ ਨੂੰ 65-80, ਟੀਵੀਕੇ ਨੂੰ 18-24 ਅਤੇ ਹੋਰਾਂ ਨੂੰ 2-6 ਸੀਟਾਂ ਦਿੱਤੀਆਂ ਗਈਆਂ ਹਨ।
ਚਾਣਕਯ ਸਟ੍ਰੈਟਜੀਜ਼ ਐਗਜ਼ਿਟ ਪੋਲ ਵਿੱਚ ਡੀਐੱਮਕੇ ਗਠਜੋੜ ਨੂੰ 145-160, ਏਆਈਏਡੀਐੱਮਕੇ ਗਠਜੋੜ ਨੂੰ 50-65, ਟੀਵੀਕੇ ਨੂੰ ਸਿਫਰ ਅਤੇ ਹੋਰਾਂ ਨੂੰ 18-26 ਸੀਟਾਂ ਦਿੱਤੀਆਂ ਗਈਆਂ ਹਨ।
ਐਕਸਿਸ ਮਾਈ ਇੰਡੀਆ ਐਗਜ਼ਿਟ ਪੋਲ ਵਿੱਚ ਡੀਐੱਮਕੇ ਗਠਜੋੜ ਨੂੰ 92-110, ਏਆਈਏਡੀਐੱਮਕੇ ਗਠਜੋੜ ਨੂੰ 22-32, ਟੀਵੀਕੇ ਨੂੰ 98-120 ਸੀਟਾਂ ਦਿੱਤੀਆਂ ਗਈਆਂ ਹਨ।
ਪੁਡੁਚੇਰੀ ਵਿੱਚ ਫਿਰ ਭਾਜਪਾ ਗਠਜੋੜ ਦੀ ਸਰਕਾਰ ਬਣ ਸਕਦੀ ਹੈ
ਹਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੁਚੇਰੀ ਵਿੱਚ ਵੀ 9 ਅਪ੍ਰੈਲ ਨੂੰ ਵੋਟਿੰਗ ਹੋਈ ਸੀ।
ਪੁਡੁਚੇਰੀ ਵਿੱਚ 30 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 16 ਹੈ।
ਐਕਸਿਸ ਮਾਈ ਇੰਡੀਆ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 16-20, ਕਾਂਗਰਸ ਗਠਜੋੜ ਨੂੰ 6-8 ਅਤੇ ਹੋਰਾਂ ਨੂੰ 3-7 ਸੀਟਾਂ ਮਿਲਣ ਦਾ ਅਨੁਮਾਨ ਹੈ।
ਪੀਪਲਜ਼ ਪਲਸ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਨੂੰ 16-19, ਕਾਂਗਰਸ ਗਠਜੋੜ ਨੂੰ 10-12 ਅਤੇ ਹੋਰਾਂ ਨੂੰ 1-2 ਸੀਟਾਂ ਮਿਲਣ ਦਾ ਅਨੁਮਾਨ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




























