ਫੀਫਾ ਵਿਸ਼ਵ ਕੱਪ 2022: ਕਤਰ 'ਚ ਹੋਇਆ ਸ਼ਾਨਦਾਰ ਉਦਘਾਟਨੀ ਸਮਾਰੋਹ, ਇਕਵਾਡੋਰ ਨੇ ਕਤਰ ਨੂੰ ਹਰਾਇਆ

ਵਿਸ਼ਵ ਕੱਪ
ਤਸਵੀਰ ਕੈਪਸ਼ਨ, ਫੀਫਾ ਵਿਸ਼ਵ ਕੱਪ ਦੇ ਪਹਿਲੇ ਮੈਚ ਦੌਰਾਨ ਪ੍ਰਸ਼ੰਸਕ
ਪ੍ਰਕਾਸ਼ਿਤ

ਐਤਵਾਰ ਸ਼ਾਮ ਕਤਰ ਦੇ ਅਲ-ਬਿਆਤ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਸਮਾਹੋਰ ਨਾਲ ਫੀਫਾ ਵਿਸ਼ਵ ਕੱਪ ਸ਼ੁਰੂ ਹੋ ਗਿਆ।

ਸਮਾਗਮ ਵਿੱਚ ਵਿਸ਼ਵ ਭਰ ਤੋਂ ਆਏ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਕਤਰ ਵਿੱਚ ਚੱਲੇ ਅੱਧੇ ਘੰਟੇ ਦੇ ਪ੍ਰੋਗਰਾਮ ਵਿੱਚ ਕਈ ਪ੍ਰਮੁੱਖ ਕਲਾਕਾਰਾਂ ਨੇ ਰੰਗ ਬੰਨ੍ਹਿਆਂ।

ਵਿਸ਼ਵ ਕੱਪ
ਤਸਵੀਰ ਕੈਪਸ਼ਨ, ਅਮਰੀਕਨ ਅਦਾਕਾਰ ਮਾਰਗਨ ਫ਼ਰੀਮੈਨ ਨਾਲ ਕਤਰ ਦੇ ਯੂ-ਟਿਊਬਰ ਗ਼ਾਨਿਮ ਅਲ-ਮੁਫ਼ਤਾਹ

ਦੁਨੀਆਂ ਭਰ ਤੋਂ ਆਏ ਵੱਡੇ ਆਗੂਆਂ ਦਰਮਿਆਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਮਿਸਰ, ਤੁਰਕੀ ਅਤੇ ਅਲਜੀਰੀਆ ਦੇ ਰਾਸ਼ਟਰਪਤੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਉਦਘਾਟਨੀ ਮੈਚ ਤੋਂ ਪਹਿਲਾਂ ਕਿਸੇ ਵਿਸ਼ਾਲ ਤੰਬੂ ਵਰਗੇ ਨਜ਼ਰ ਆਉਂਦੇ ਸਟੇਡੀਅਮ ਵਿੱਚ ਮੌਜੂਦ ਸਨ।

ਵਿਸਵ ਕੱਪ
ਤਸਵੀਰ ਕੈਪਸ਼ਨ, ਕਤਰ ਦੀ ਗਾਇਕਾ ਡਾਨਾ ਅਲ-ਫ਼ਰਦਾਨ ਨੇ ਸਮਾਰੋਹ ਦੀ ਸ਼ੁਰੂਆਤ ਵਿੱਚ ਗੀਤ ਗਾਇਆ

ਜੰਗ ਕੁਕ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ

ਵਿਸਵ ਕੱਪ
ਤਸਵੀਰ ਕੈਪਸ਼ਨ, ਜੰਗ ਕੁਕ ਤੇ ਫ਼ਹਾਦ ਅਲ ਕੁਬੈਸੀ ਨੇ ਇੱਕ ਲਾਈਟ ਸ਼ੋਅ ਨਾਲ ‘ਡਰੀਮਜ਼’ ਗੀਤ ਦੀ ਪ੍ਰਸਤੁਤੀ ਕੀਤੀ

ਕਤਰ ਵਿਸ਼ਵ ਫ਼ੁੱਟਬਾਲ ਕੱਪ ਇੱਕ ਰੰਗਾਰੰਗ ਪ੍ਰੋਗਰਮਾਂ ਨਾਲ ਸ਼ੁਰੂ ਹੋਇਆ।

ਅਮੀਰੀਕਨ ਅਦਾਕਾਰ ਮਾਰਗਨ ਫ਼ਰੀਮੈਨ ਨੇ ਕਤਰ ਦੇ ਯੂ-ਟਿਊਬਰ ਘਾਨਿਮ ਅਲ-ਮੁਫ਼ਤਾਹ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਫ਼ਰੀਮੈਨ ਨੇ ਇੱਕ ਵੀਡੀਓ ਜ਼ਰੀਏ ਫ਼ੁੱਟਬਾਲ ਦੀ ਵੱਖ ਵੱਖ ਮੁਲਕਾਂ ਨੂੰ ਇੱਕ ਕਰਨ ਦੀ ਸਮਰੱਥਾ ਬਾਰੇ ਦੱਸਿਆ।

ਵਿਸਵ ਕੱਪ
ਤਸਵੀਰ ਕੈਪਸ਼ਨ, ਉਦਘਾਟਨੀ ਸਮਾਰੋਹ ਦੌਰਾਨ ਲਾਈਟ ਸ਼ੋਅ

ਦੱਖਣੀ ਕੋਰੀਆ ਦੇ ਪੌਪ ਸਟਾਰ ਜੰਗ ਕੁਕ ਨੇ ਸਮਾਗਮ ਵਿੱਚ ‘ਡਰੀਮਜ਼, ਦਾ ਟੂਰਨਾਮੈਟ’ ਨਾਮ ਦਾ ਇੱਕ ਗੀਤ ਗਾਇਆ। ਉਨ੍ਹਾਂ ਦੇ ਨਾਲ ਕਤਰ ਦੇ ਮਸ਼ਹੂਰ ਗਾਇਕ ਅਲ ਕੁਬੈਸੀ ਵੀ ਮੌਜੂਦ ਸਨ।

ਵਿਸਵ ਕੱਪ
ਤਸਵੀਰ ਕੈਪਸ਼ਨ, ਇੱਕ ਡਾਂਸ ਪ੍ਰਸਤੁਤੀ ਵਿੱਚ ਊਠਾਂ ਨੇ ਵੀ ਹਿੱਸਾ ਲਿਆ

ਵਿਸ਼ਵ ਪ੍ਰਸਿੱਧ ਕਲਾਕਾਰਾਂ ਦਾ ਸਵਾਗਤ

ਜਿਵੇਂ ਹੀ ਫ਼ਰੀਮੈਨ ਸਟੇਜ ’ਤੇ ਆਏ ਸਟੇਡੀਅਮ ਵਿੱਚ ਤਾੜੀਆਂ ਦੀ ਆਵਾਜ਼ ਗੁੰਜਣ ਲੱਗੀ।

ਆਪਣੇ ਪਹਿਲੇ ਡਾਂਸ ਦੀ ਪ੍ਰਸਤੂਤੀ ਲਈ ਉਹ ਕਤਰ ਦੇ ਕਲਾਕਾਰ ਅਲ-ਮੁਫ਼ਤਾਹ ਨਾਲ ਆਏ ਜੋ ਕਿ ਜਨਮ ਤੋਂ ਹੀ ਕੋਡਲ ਰਿਗ੍ਰੈਸ਼ਨ ਸਿੰਡਰੋਮ ਤੋਂ ਪੀੜਤ ਹਨ।

ਜੰਗ ਕੁਕ ਤੇ ਫ਼ਹਾਦ ਅਲ ਕੁਬੈਸੀ ਨੇ ਅਰਬੀ ਸ਼ੇਖ ਤਾਮੀਮ ਬਿਨ ਹਮਾਦ ਅਲ ਥਾਨੀ ਦੇ ਸਾਹਮਣੇ ਇਕੱਠਿਆਂ ਪੇਸ਼ਕਾਰੀ ਕੀਤੀ।

ਵਿਸ਼ਵ ਕੱਪ
ਤਸਵੀਰ ਕੈਪਸ਼ਨ, ਉਦਘਾਟਨੀ ਸਮਾਰੋਹ ਦੌਰਾਨ ਡਾਂਸ ਦੀ ਪ੍ਰਸਤੁਤੀ

ਉਦਘਾਟਨੀ ਭਾਸ਼ਣ ਅਰਬੀ ਭਾਸ਼ਾ ਵਿੱਚ ਦਿੱਤਾ ਗਿਆ।

ਸ਼ੇਖ ਤਾਮੀਮ ਬਿਨ ਹਮਾਦ ਨੇ ਕਿਹਾ,“ਇਨ੍ਹਾਂ ਯਾਦਗਰੀ ਰੋਚਕ ਪਲਾਂ ਨੂੰ ਸਾਝਾਂ ਕਰਨ ਲਈ ਵੱਖ ਵੱਖ ਨਸਲਾਂ, ਮੁਲਕਾਂ, ਧਰਮਾਂ, ਸੱਭਿਅਤਾਵਾਂ ਦੇ ਲੋਕ ਇੱਥੇ ਕਤਰ ਵਿੱਚ ਇਕੱਠੇ ਹੋਏ ਹਨ ਤੇ ਦੁਨੀਆਂ ਭਰ ਦੀਆਂ ਸਕਰੀਨਾਂ ਦੁਆਲੇ ਇਕੱਠੇ ਹੋਣਗੇ।”

BBC

ਇਹ ਵੀ ਪੜ੍ਹੋ-

BBC

ਮਜ਼ਦੂਰਾਂ ਦੀ ਮੌਤ ਸਮੇਤ ਹੋਰ ਵਿਵਾਦ

ਮੱਧ ਪੂਰਬ ਦੇ ਕਿਸੇ ਮੁਸਲਿਮ ਦੇਸ ਵਿੱਚ ਹੋਣ ਵਾਲਾ ਪਹਿਲਾ ਵਿਸ਼ਵ ਕੱਪ ਸ਼ੁਰੂਆਤ ਤੋਂ ਹੀ ਵਿਵਾਦਾਂ ਨਾਲ ਘਿਰਿਆ ਰਿਹਾ।

ਨਿਰਮਾਣ ਕਾਰਜਾਂ ਦੌਰਾਨ ਪਰਵਾਸੀ ਮਜ਼ਦੂਰਾਂ ਦੀਆਂ ਹੋਈਆਂ ਮੌਤਾਂ ਤੇ ਐੱਲਜੀਬੀਟੀ ਭਾਈਚਾਰੇ ਦੇ ਲੋਕਾਂ ਨਾਲ ਰਵੱਈਏ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।

BBC
ਵੀਡੀਓ ਕੈਪਸ਼ਨ, ਕਤਰ: ਪਰਵਾਸੀ ਮਜ਼ਦੂਰਾਂ ਦੀ ਮੌਤ ਅਤੇ ਮੁਆਵਜ਼ੇ ਦੀ ਤਾਂਘ ਦੀ ਕਹਾਣੀ

ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੀ ਹੋਈ ਸ਼ੁਰੂ

  • ਅਮਰੀਕੀ ਅਦਾਕਾਰ ਮਾਰਗਨ ਫ਼ਰੀਮੈਨ ਨੇ ਆਪਣੇ ਗੀਤ ਜ਼ਰੀਏ ਫੁੱਟਬਾਲ ਦੀ ਖੇਡ ਦਾ ਵਿਸ਼ਵੀ ਏਕੇ ਵਿੱਚ ਰੋਲ ਬਾਰੇ ਕੀਤੀ ਗੱਲ
  • ਨੌਜਵਾਨਾਂ ਲਈ ਦੱਖਣੀ ਕੋਰੀਆ ਦੇ ਪੌਪ ਸਟਾਰ ਜੰਗ ਕੁਕ ਨੇ ਸਮਾਗਮ ਵਿੱਚ ‘ਡਰੀਮਜ਼, ਦਾ ਟੂਰਨਾਮੈਟ’ ਨਾਮ ਦਾ ਇੱਕ ਗੀਤ ਗਾਇਆ
  • ਕਤਰ ਦੇ ਆਗੂ ਤੇ ਆਮ ਲੋਕ ਵਿਵਾਦਾਂ ਬਾਰੇ ਕਰਨ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ
  • ਪਹਿਲਾ ਮੈਚ ਈਕਵਾਡੋਰ ਨੇ ਕਤਰ ਨੂੰ ਹਰਾ, 2-0 ਨਾਲ ਜਿੱਤਿਆ
BBC

ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮੱਦੇਨਜ਼ਰ ਕਤਰ ਵਿੱਚ ਢਾਂਚੇ ਨੂੰ ਲੈ ਕੇ ਵੱਡੇ ਪੱਧਰ ’ਤੇ ਨਿਰਮਾਣ ਕਾਰਜ ਹੋਏ।

ਇਨ੍ਹਾਂ ਨਿਰਮਾਣ ਕਾਰਜਾਂ ਨੂੰ ਨੇਪਰੇ ਚਾੜਨ ਲਈ ਏਸ਼ੀਆਈ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਨ ਕਤਰ ਗਏ।

ਨਿਰਮਾਣ ਕਾਰਜਾਂ ਦੌਰਾਨ ਅਣਗਿਹਲੀ ਜਾਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧਾਂ ਦੀ ਅਣਹੋਂਦ ਵਿੱਚ ਕਈ ਮਜ਼ਦੂਰਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ।

ਵੀਡੀਓ ਕੈਪਸ਼ਨ, ਫੀਫਾ 2022 ਵਿੱਚ ਪਹਿਲੀ ਵਾਰ ਔਰਤਾਂ ਬਤੌਰ ਰੈਫ਼ਰੀ ਸ਼ਾਮਲ
ਵਿਸ਼ਵ ਕੱਪ
ਤਸਵੀਰ ਕੈਪਸ਼ਨ, ਉਦਘਾਟਨੀ ਸਮਾਰੋਹ ਦੌਰਾਨ ਆਤਿਸ਼ਬਾਜ਼ੀ

ਉਦਘਾਟਨੀ ਸਮਾਰੋਹ ਆਮ ਨਾਲੋਂ ਵੱਖਰਾ ਸੀ

ਅਲ-ਬਿਆਤ ਸਟੇਡੀਅਮ ਵਿੱਚ ਮੌਜੂਦ ਬੀਬੀਸੀ ਸਪੋਰਟਸ ਤੋਂ ਖੇਡ ਮਾਹਰ ਅਲੈਕਸ ਕੈੱਪਸਟਿੱਕ ਨੇ ਉਦਘਾਟਨੀ ਸਮਾਹੋਰ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਦਘਾਟਨੀ ਸਮਾਰੋਹ ਪਹਿਲਾਂ ਹੁੰਦੇ ਸਮਾਗਮਾਂ ਨਾਲੋਂ ਨਵੇਕਲਾ ਤੇ ਵੱਖਰਾ ਨਜ਼ਰ ਆਇਆ।

ਸਾਰੀਆਂ ਚੁਣੌਤੀਆਂ, ਇਲਜ਼ਾਮਾਂ ਤੇ ਸ਼ੱਕਾਂ ਨੂੰ ਮਾਤ ਪਾਉਣ ਤੋਂ ਬਾਅਦ ਕਤਰ ਕੋਲ ਇਹ ਇੱਕ ਮੌਕਾ ਸੀ ਕਿ ਉਹ ਦੁਨੀਆਂ ਤੇ ਅਰਬਾਂ ਦੇਖਣ ਵਾਲਿਆਂ ਸਾਹਮਣੇ ਆਪਣੇ ਹੁਨਰ ਤੇ ਸਮਰੱਥਾਂ ਨੂੰ ਪੇਸ਼ ਕਰ ਸਕਦਾ।

ਵਿਸ਼ਵ ਕੱਪ
ਤਸਵੀਰ ਕੈਪਸ਼ਨ, ਪਿਛਲੇ ਮੈਚਾਂ ਦੇ ਮਾਸਕੋਟ ਵੀ ਉਦਘਾਟਨੀ ਸਮਾਰੋਹ ਵਿੱਚ ਨਜ਼ਰ ਆਏ

ਦੂਰ ਬੰਜਰ ਮਾਰੂਥਲ ਦੀ ਬੇਅਬਾਦ ਜ਼ਮੀਨ ਵਿੱਚ ਉਸਾਰੇ ਗਏ ਅਲ-ਬਾਇਤ ਸਟੇਡੀਅਮ ਵਿੱਚ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਵਿਸ਼ਵ ਕੱਪ ਦਾ ਉਦਘਾਟਨ ਹੋਇਆ। ਸੌਖਿਆਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜਗ੍ਹਾ ਕਿਉਂ ਚੁਣੀ ਗਈ ਇੱਕ ਵਿਸ਼ਾਲ ਵੱਖ-ਵੱਖ ਰੰਗਾਂ ਨਾਲ ਡਿਜ਼ਾਈਨ ਕੀਤਾ ਟੈਂਟ। ਜੋ ਖਾਨਾਬਦੋਸ਼ਾਂ ਦੀ ਜ਼ਿੰਦਗੀ ਦੀ ਯਾਦ ਦਵਾਉਂਦਾ ਸੀ, ਨਿਰਮਾਣ ਕਲਾ ਦਾ ਇੱਕ ਅਦਭੱਤ ਨਮੂਨਾ ਸੀ।

ਮੁੱਖ ਪ੍ਰੋਗਰਾਮ ਤੋਂ ਪਹਿਲਾਂ ਹੋਣ ਵਾਲੀਆਂ ਸ਼ੁਰੂਆਤੀ ਰਸਮਾਂ ਬੇਲੋੜੀਆਂ ਜਾਪਦੀਆਂ ਸਨ ਪਰ ਇਹ ਅਹਿਮ ਤੇ ਵੱਖਰੀਆਂ ਸਨ। ਜੋ ਕੁਝ ਪਹਿਲਾਂ ਵਾਪਰਿਆ ਕਤਰ ਵਾਸੀ ਉਸ ਤੋਂ ਬਾਅਦ ਕੋਈ ਵੀ ਗੜਬੜ ਨਹੀਂ ਕਰਨਾ ਚਾਹੁੰਦੇ।

ਵਿਸ਼ਵ ਕੱਪ
ਤਸਵੀਰ ਕੈਪਸ਼ਨ, ‘ਲਾਈਬ’ ਇਸ ਟੂਰਨਾਮੈਂਟ ਦਾ ਮਾਸਕੋਟ, ਸਮਾਰੋਹ ਦੌਰਾਨ ਹਵਾ ਵਿੱਚ ਲਹਿਰਾਉਂਦਾ

ਮਾਰਗਨ ਫ੍ਰੀਮੈਨ ਦਾ ਇਸ ਸਟੇਡੀਅਮ ਵਿੱਚ ਹੋ ਰਹੇ ਪ੍ਰੋਗਰਾਮ ਬਾਰੇ ਦੱਸਣਾ ਰਿਵਾਇਤੀ ਤੇ ਮਾਡਰਨ ਤੱਥਾਂ ਦਾ ਸੁਮੇਲ ਸੀ। ਇਸ ਵਿੱਚ ਪਿਛਲੇ ਵਿਸ਼ਵ ਕੱਪਾਂ ਵਿੱਚ ਗਾਏ ਗੀਤਾਂ ਨੂੰ ਛੂਹਣਾ ਇੱਕ ਚੰਗਾ ਤਜ਼ਰਬਾ ਸੀ।

ਦੱਖਣ ਏਸ਼ੀਆ ਦੇ ਗਾਇਕ ਜੰਗ ਕੁਕ ਦੀ ਸ਼ਾਮੂਲੀਅਤ ਨੌਜਵਾਨਾਂ ਨੂੰ ਪੱਬਾਂ ਭਾਰ ਲੈ ਆਈ ਉਸ ਦੇ ਆਉਂਦਿਆਂ ਹੀ ਸਟੇਡੀਅਮ ਤਾੜੀਆਂ ਨਾਲ ਗੁੰਜ ਉੱਠਿਆ।

ਕਤਰ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਸੇ ਵੀ ਨਕਾਰਾਤਮਕ ਵਿਸ਼ੇ ’ਤੇ ਗੱਲ ਕਰਨ ਤੋਂ ਗੁਰੇਜ਼ ਕੀਤਾ। ਉਹ ਉਤਸ਼ਾਹਿਤ ਤੇ ਮਾਣਮੱਤੇ ਨਜ਼ਰ ਆਏ।

ਉਦਘਾਟਨ ਤੋਂ ਬਾਅਦ ਮੈਚਾਂ ਦਾ ਸ਼ੁਰੂ ਹੋਣਾ ਸੰਚਾਲਕਾਂ ਲਈ ਇੱਕ ਸੁੱਖ ਦਾ ਸਾਹ ਲੈਣ ਵਰਗਾ ਸੀ।

ਕਤਰ ਪਹਿਲਾ ਮੈਚ ਹਾਰਿਆ

ਵਿਸਵ ਕੱਪ
ਤਸਵੀਰ ਕੈਪਸ਼ਨ, ਲਾਈਟ ਸ਼ੋਅ ਦੌਰਾਨ ‘ਵਿਸ਼ਵ ਕੱਪ ਟਰਾਫ਼ੀ’ ਸੰਸਕਰਣ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ

ਫੀਫਾ ਵਿਸ਼ਵ ਕੱਪ ਦਾ ਪਹਿਲਾ ਮੈਚ ਕਤਰ ਤੇ ਈਕਵਾਡੋਰ ਦਰਮਿਆਨ ਹੋਇਆ।

ਕਤਰ ਦੇ ਅਲ-ਬਿਆਤ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਸਮਾਹੋਰ ਨਾਲ ਫੀਫਾ ਵਿਸ਼ਵ ਕੱਪ ਸ਼ੁਰੂ ਹੋ ਗਿਆ। ਪਹਿਲਾ ਮੈਚ ਕਤਰ ਤੇ ਈਕਵਾਡੋਰ ਦਰਮਿਆਨ ਹੋਇਆ।

ਵਿਸ਼ਵ ਕੱਪ
ਤਸਵੀਰ ਕੈਪਸ਼ਨ, ਉਦਘਾਟਨੀ ਸਮਾਰੋਹ ਵਿੱਚ ਵਿਸ਼ਵ ਭਰ ਤੋਂ ਆਗੂਆਂ ਨੇ ਸ਼ਿਰਕਤ ਕੀਤੀ

ਇਹ ਪਹਿਲੀ ਵਾਰ ਸੀ ਕਿ ਕੋਈ ਮੇਜ਼ਬਾਨ ਦੇਸ ਪਹਿਲਾਂ ਮੈਚ ਹਾਰ ਜਾਵੇ।

ਈਕਵਾਡੋਰਨ ਨੇ ਇਹ ਮੈਚ 2-0 ਨਾਲ ਜਿੱਤਿਆ। ਜੇਤੂ ਟੀਮ ਨੇ ਪਹਿਲੇ ਅੱਧ ਦੇ 16ਵੇਂ ਤੇ 31ਵੇਂ ਮਿੰਟ ਵਿੱਚ ਗੋਲ ਦਾਗੇ ਤੇ ਪੂਰੇ ਮੈਚ ਦੌਰਾਨ ਕਤਰ ਦੀ ਟੀਮ ’ਤੇ ਹੀਵੀ ਰਹੀ।

BBC

ਇਹ ਵੀ ਪੜ੍ਹੋ-

BBC

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)