ਪੰਜਾਬ ਵਿੱਚ ਵੀ ਹੈ ਇੱਕ ਇਰਾਕ, ਜਾਣੋ ਪਿੰਡ ਦਾ ਇਹ ਨਾਮ ਕਿਵੇਂ ਪਿਆ, ਪਿੰਡ ਵਾਸੀਆਂ ਨੇ ਸੁਣਾਈ ਹੈ ਦਿਲਚਸਪ ਕਹਾਣੀ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਇਰਾਕ ਦੇ ਲੋਕ ਦੱਸਦੇ ਹਨ ਕਿ ਜਦੋਂ ਕਿਸੇ ਨੂੰ ਫੋਨ ਉੱਤੇ ਅਚਾਨਕ ਦੱਸਿਆ ਜਾਂਦਾ ਹੈ ਕਿ ਅਸੀਂ ਇਰਾਕ ਤੋਂ ਬੋਲ ਰਹੇ ਹਾਂ ਤਾਂ ਅੱਗਿਓਂ ਅਕਸਰ ਇਹ ਸਵਾਲ ਆਉਂਦਾ ਹੈ ਕਿ ਕੀ ਤੁਸੀਂ ਅਰਬ ਦੇਸ਼ ਇਰਾਕ ਤੋਂ ਗੱਲ ਕਰ ਰਹੇ ਹੋ? ਪਰ ਜਦੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਇਰਾਕ ਪੰਜਾਬ ਵਿੱਚ ਹੈ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਹਨ।
ਦਰਅਸਲ, ਇਹ ਕਿਸੇ ਅਰਬ ਦੇਸ਼ ਵਿੱਚ ਸਥਿਤ ਇਰਾਕ ਨਹੀਂ, ਸਗੋਂ ਪੰਜਾਬ ਦੀ ਧਰਤੀ 'ਤੇ ਵਸਿਆ ਇੱਕ ਪਿੰਡ ਹੈ, ਜਿਸ ਦਾ ਨਾਮ ਇਰਾਕ ਹੈ। ਇਹ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਮਾਛੀਵਾੜਾ-ਕੋਹਾੜਾ ਰੋਡ 'ਤੇ ਸਥਿਤ ਹੈ।

ਆਪਣੇ ਇਸ ਅਨੋਖੇ ਨਾਮ ਕਾਰਨ ਇਹ ਪਿੰਡ ਅਕਸਰ ਲੋਕਾਂ ਦੀ ਜਗਿਆਸਾ ਦਾ ਕੇਂਦਰ ਬਣਿਆ ਰਹਿੰਦਾ ਹੈ। ਪਿੰਡ ਦੇ ਨਾਮ ਪਿੱਛੇ ਸਦੀਆਂ ਤੋਂ ਚੱਲੀ ਆ ਰਹੀ ਇੱਕ ਦਿਲਚਸਪ ਕਹਾਣੀ ਵੀ ਹੈ।
ਪਿੰਡ ਦੇ ਬਜ਼ੁਰਗਾਂ ਮੁਤਾਬਕ, ਇਸ ਪਿੰਡ ਦਾ ਨਾਮ ਇੱਕ ਇਰਾਕੀ ਘੋੜੇ ਦੇ ਨਾਮ 'ਤੇ ਪਿਆ ਸੀ। ਜਾਣੋ ਦਿਲਚਸਪ ਕਹਾਣੀ...
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ
ਐਡਿਟ- ਸੁਖਮਨਦੀਪ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



