ਸਕੂਲਾਂ 'ਚ ਗੋਲੀਬਾਰੀ ਤੋਂ ਬਚਾਅ ਲਈ ਕੀ ਸਿਖਲਾਈ ਦਿੱਤੀ ਜਾ ਰਹੀ ਹੈ
ਘਾਤਕ ਹਮਲਿਆਂ ਤੋਂ ਬਾਅਦ ਥਾਈ ਵਿਦਿਆਰਥੀਆਂ ਨੂੰ ਗੋਲੀਬਾਰੀ ਤੋਂ ਬਚਾਅ ਦੀ ਸਿਖਲਾਈ ਦਿੱਤਾ ਜਾ ਰਹੀ ਹੈ
ਮੈਂ ਇਸ ਸਮੇਂ ਕੇਂਦਰੀ ਬੈਂਕਾਕ ਦੇ ਸ੍ਰੀ ਅਯੁੱਧਿਆ ਸਕੂਲ ਵਿੱਚ ਹਾਂ, ਜਿੱਥੇ ਇੱਕ ਬੰਦੂਕਧਾਰੀ ਕਲਾਸਰੂਮਜ਼ ਦੇ ਬਾਹਰ ਘੁੰਮ ਰਿਹਾ ਹੈ।
ਖੁਸ਼ਕਿਸਮਤੀ ਨਾਲ, ਇਹ ਸਿਰਫ਼ ਇੱਕ ਅਭਿਆਸ ਹੈ। ਅਸਲ ਵਿੱਚ ਇਹ ਇੱਕ ਪੁਲਿਸ ਅਧਿਕਾਰੀ ਹੈ। ਉਹ ਇਸ ਅਭਿਆਸ ਨੂੰ ਅਸਲ ਘਟਨਾ ਵਰਗਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਿਛਲੇ ਮਹੀਨੇ ਜਦੋਂ ਬੈਂਕਾਕ ਦੇ ਬਾਹਰ ਇੱਕ ਸਕੂਲ ਵਿੱਚ 14 ਸਾਲਾ ਲੜਕੇ ਨੇ ਗੋਲੀਬਾਰੀ ਸ਼ੁਰੂ ਕੀਤੀ ਸੀ, ਤਾਂ ਇਸ ਕਾਰਨ ਪੈਦਾ ਹੋਈ ਦਹਿਸ਼ਤ ਦੌਰਾਨ ਵਿਦਿਆਰਥੀਆਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰਨ।
ਪੁਲਿਸ ਨੂੰ ਉਮੀਦ ਹੈ ਕਿ ਇਸ ਅਭਿਆਸ ਰਾਹੀਂ ਵਿਦਿਆਰਥੀ ਤਿੰਨ ਬੁਨਿਆਦੀ ਫ਼ੈਸਲੇ ਲੈਣਾ ਸਿੱਖਣਗੇ:
ਜੇ ਸੰਭਵ ਹੋਵੇ ਤਾਂ ਭੱਜੋ, ਜੇ ਭੱਜ ਨਹੀਂ ਸਕਦੇ ਤਾਂ ਲੁਕ ਜਾਓ, ਅਤੇ ਜੇ ਇਹ ਵੀ ਸੰਭਵ ਨਾ ਹੋਵੇ ਤਾਂ ਆਖਰੀ ਵਿਕਲਪ ਵਜੋਂ ਮੁਕਾਬਲਾ ਕਰੋ।
ਦੱਖਣ-ਪੂਰਬੀ ਏਸ਼ੀਆ ਵਿੱਚ ਸਕੂਲਾਂ ਉੱਤੇ ਹਮਲੇ ਵਧੇਰੇ ਆਮ ਹੁੰਦੇ ਜਾ ਰਹੇ ਹਨ।
ਇਹ ਵਾਧਾ ਅਮਰੀਕਾ ਵਰਗੇ ਹੋਰ ਦੇਸ਼ਾਂ ਦੇ ਪ੍ਰਭਾਵ ਕਾਰਨ ਹੋ ਸਕਦਾ ਹੈ ਜਾਂ ਆਨਲਾਈਨ ਵੀਡੀਓਜ਼ ਦੇ ਪ੍ਰਭਾਵ ਕਾਰਨ, ਇਹ ਅਜੇ ਸਪੱਸ਼ਟ ਨਹੀਂ ਹੈ।
ਪਰ ਇਸ ਦਾ ਮਤਲਬ ਇਹ ਜ਼ਰੂਰ ਹੈ ਕਿ ਇਸ ਤਰ੍ਹਾਂ ਦੀਆਂ ਸੁਰੱਖਿਆ ਸਿਖਲਾਈਆਂ ਹੁਣ ਸਕੂਲਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



