ਇਸ ਸ਼ਖਸ ਨੇ ਰੋਬੋਟਸ ਨੂੰ ਸਿਖਾਏ ਡਾਂਸ ਮੂਵਜ਼
ਇਸ ਸ਼ਖਸ ਨੇ ਰੋਬੋਟਸ ਨੂੰ ਸਿਖਾਏ ਡਾਂਸ ਮੂਵਜ਼

ਤਸਵੀਰ ਸਰੋਤ, AFP
ਪ੍ਰਕਾਸ਼ਿਤ
ਰੋਬੋਟਸ ਨਾਲ ਡਾਂਸ ਕਰ ਰਹੇ ਇਹ ਹਨ ਚੀਨੀ ਕਲਾਕਾਰ ਵੂ ਯੂਫੇਈ, ਜਿਨ੍ਹਾਂ ਨੇ ਕੌਮਾਂਤਰੀ ਪੱਧਰ ਦੇ ਟੈਲੇਂਟ ਸ਼ੋਅ 'ਅਮਰੀਕਾਜ਼ ਗੌਟ ਟੈਲੇਂਟ' ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਵੂ ਯੂਫੇਈ ਨੇ ਇਨਸਾਨਾਂ ਨਾਲ ਨਹੀਂ ਸਗੋਂ ਰੋਬੋਟਸ ਨਾਲ ਆਪਣੀ ਇੱਕ ਟੀਮ ਤਿਆਰ ਕੀਤੀ ਹੈ। ਇਹ ਹਿਊਮਨੌਇਡ ਰੋਬੋਟਸ ਹਾਂਗਝੋਊ ਸਥਿਤ ਕੰਪਨੀ ਯੂਨਿਟਰੀ ਵੱਲੋਂ ਬਣਾਏ ਗਏ ਹਨ।
ਵੂ ਯੂਫੇਈ ਨੇ ਇਨ੍ਹਾਂ ਰੋਬੋਟਸ ਨੂੰ ਕੁੰਗ ਫੂ 'ਤੇ ਆਧਾਰਿਤ ਡਾਂਸ ਮੂਵਜ਼ ਸਿਖਾਏ ਅਤੇ ਹੁਣ ਰੋਬੋਟਸ ਦੀ ਇਸ ਟੀਮ ਨਾਲ ਉਹ 'ਅਮਰੀਕਾਜ਼ ਗੌਟ ਟੈਲੇਂਟ' ਦੇ ਫਾਈਨਲ ਵਿੱਚ ਪਹੁੰਚ ਚੁੱਕੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



