ਭਾਰਤ ਡਾਕ ਟਿਕਟਾਂ ਅਤੇ ਪੋਸਟਕਾਰਡਾਂ ਦੀ ਮਦਦ ਨਾਲ ਆਪਣੀ ਆਬਾਦੀ ਦੀ ਗਿਣਤੀ ਕਿਵੇਂ ਕਰਦਾ ਸੀ

ਭਾਰਤ ਦੀ 2001 ਦੀ ਮਰਦਮਸ਼ੁਮਾਰੀ ਨੂੰ ਚਿੰਨ੍ਹਿਤ ਕਰਨ ਲਈ ਜਾਰੀ ਕੀਤੀ ਗਈ ਇਸ ਯਾਦਗਾਰੀ ਡਾਕ ਟਿਕਟ ਵਿੱਚ ਚਾਰ ਮੈਂਬਰਾਂ ਵਾਲਾ ਇੱਕ ਪਰਿਵਾਰ ਦਰਸਾਇਆ ਗਿਆ ਸੀ, ਜਿਸ ਦੇ ਹੇਠਾਂ "ਜਨ-ਕੇਂਦਰਿਤ" ਦਾ ਨਾਅਰਾ ਲਿਖਿਆ ਹੋਇਆ ਸੀ। ਇਸ ਦੇ ਪਹਿਲੇ ਦਿਨ ਦੇ ਕਵਰ ਉੱਤੇ ਰੰਗ-ਬਿਰੰਗੀ ਭੀੜ ਦੇ ਦ੍ਰਿਸ਼ ਰਾਹੀਂ ਭਾਰਤ ਦੀ ਵਿਭਿੰਨਤਾ ਨੂੰ ਦਰਸਾਇਆ ਗਿਆ ਸੀ, ਜਦਕਿ ਇਸ ਦੀ ਡਾਕ ਮੋਹਰ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਹੱਥਾਂ ਵਿੱਚ ਹੱਥ ਫੜ ਕੇ ਅਰਧ-ਗੋਲਾਕਾਰ ਰੂਪ ਵਿੱਚ ਖੜ੍ਹੇ ਦਿਖਾਇਆ ਗਿਆ ਸੀ। ਇਹ ਆਪਣੇ ਆਪ ਦੀ ਗਿਣਤੀ ਕਰਦੇ ਇੱਕ ਰਾਸ਼ਟਰ ਦੀ ਪ੍ਰਤੀਕਾਤਮਕ ਤਸਵੀਰ ਸੀ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, ਭਾਰਤ ਦੀ 2001 ਦੀ ਮਰਦਮਸ਼ੁਮਾਰੀ ਨੂੰ ਚਿੰਨ੍ਹਿਤ ਕਰਨ ਲਈ ਜਾਰੀ ਕੀਤੀ ਗਈ ਇਸ ਯਾਦਗਾਰੀ ਡਾਕ ਟਿਕਟ ਵਿੱਚ ਚਾਰ ਮੈਂਬਰਾਂ ਵਾਲਾ ਇੱਕ ਪਰਿਵਾਰ ਦਰਸਾਇਆ ਗਿਆ ਸੀ, ਜਿਸ ਦੇ ਹੇਠਾਂ "ਜਨ-ਕੇਂਦਰਿਤ" ਦਾ ਨਾਅਰਾ ਲਿਖਿਆ ਹੋਇਆ ਸੀ। ਇਸ ਦੇ ਪਹਿਲੇ ਦਿਨ ਦੇ ਕਵਰ ਉੱਤੇ ਰੰਗ-ਬਿਰੰਗੀ ਭੀੜ ਦੇ ਦ੍ਰਿਸ਼ ਰਾਹੀਂ ਭਾਰਤ ਦੀ ਵਿਭਿੰਨਤਾ ਨੂੰ ਦਰਸਾਇਆ ਗਿਆ ਸੀ, ਜਦਕਿ ਇਸ ਦੀ ਡਾਕ ਮੋਹਰ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਹੱਥਾਂ ਵਿੱਚ ਹੱਥ ਫੜ ਕੇ ਅਰਧ-ਗੋਲਾਕਾਰ ਰੂਪ ਵਿੱਚ ਖੜ੍ਹੇ ਦਿਖਾਇਆ ਗਿਆ ਸੀ। ਇਹ ਆਪਣੇ ਆਪ ਦੀ ਗਿਣਤੀ ਕਰਦੇ ਇੱਕ ਰਾਸ਼ਟਰ ਦੀ ਪ੍ਰਤੀਕਾਤਮਕ ਤਸਵੀਰ ਸੀ।
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਸਮਾਰਟਫੋਨਾਂ ਅਤੇ ਸਰਕਾਰੀ ਐਪਾਂ ਦੇ ਆਉਣ ਤੋਂ ਕਾਫ਼ੀ ਪਹਿਲਾਂ, ਭਾਰਤ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਅੰਕੜਾ-ਸਬੰਧੀ ਕਵਾਇਦਾਂ ਵਿੱਚੋਂ ਇੱਕ, ਮਰਦਮਸ਼ੁਮਾਰੀ ਵਿੱਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਆਪਣੇ ਵਿਸ਼ਾਲ ਡਾਕ ਨੈੱਟਵਰਕ ਦੀ ਵਰਤੋਂ ਕੀਤੀ ਸੀ।

ਹੁਣ, ਜਦੋਂ ਭਾਰਤ ਆਪਣੀ 16ਵੀਂ ਮਰਦਮਸ਼ੁਮਾਰੀ ਦੀ ਤਿਆਰੀ ਕਰ ਰਿਹਾ, ਜੋ 1947 ਤੋਂ ਬਾਅਦ ਅੱਠਵੀਂ ਮਰਦਮਸ਼ੁਮਾਰੀ ਹੋਵੇਗੀ, ਇੱਕ ਨਵੀਂ ਪ੍ਰਦਰਸ਼ਨੀ ਉਸ ਭੁੱਲੇ-ਵਿਸਰੇ ਇਤਿਹਾਸ ਨੂੰ ਮੁੜ ਯਾਦ ਕਰਵਾਉਂਦੀ ਹੈ।

ਇਸ ਵਿੱਚ ਉਹ ਡਾਕ ਟਿਕਟਾਂ, ਡਾਕ ਮੋਹਰਾਂ ਅਤੇ ਚਿੱਠੀਆਂ ਸ਼ਾਮਲ ਹਨ, ਜਿਨ੍ਹਾਂ ਦੀ ਵਰਤੋਂ ਕਦੇ ਨਾਗਰਿਕਾਂ ਨੂੰ ਰਾਸ਼ਟਰੀ ਮਰਦਮਸ਼ੁਮਾਰੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਕੀਤੀ ਜਾਂਦੀ ਸੀ।

ਬੈਂਗਲੁਰੂ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਵਿਕਾਸ ਕੁਮਾਰ ਵੱਲੋਂ ਤਿਆਰ ਕੀਤੀ ਗਈ ਇਹ ਪ੍ਰਦਰਸ਼ਨੀ ਦੱਸਦੀ ਹੈ ਕਿ ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿੱਚ ਭਾਰਤ ਦਾ ਡਾਕ ਤੰਤਰ ਕਿਸ ਤਰ੍ਹਾਂ ਦੇਸ਼-ਨਿਰਮਾਣ ਦਾ ਇੱਕ ਅਹਿਮ ਸਾਧਨ ਬਣ ਗਿਆ।

ਆਜ਼ਾਦ ਭਾਰਤ ਨੂੰ ਬਾਲਗ਼ ਵੋਟਰਾਂ ਦੇ ਆਧਾਰ 'ਤੇ ਚੋਣਾਂ ਕਰਵਾਉਣ ਅਤੇ ਯੋਜਨਾਬੱਧ ਅਰਥਵਿਵਸਥਾ ਬਣਾਉਣ ਲਈ ਭਰੋਸੇਯੋਗ ਆਬਾਦੀ ਸਬੰਧੀ ਅੰਕੜਿਆਂ ਦੀ ਤੁਰੰਤ ਲੋੜ ਸੀ।

ਜਨਵਰੀ 1951 ਵਿੱਚ ਨੰਦੀਕੋਟਕੁਰ ਤੋਂ ਭੇਜਿਆ ਗਿਆ ਇੱਕ ਲਿਫ਼ਾਫ਼ਾ ਕੁਝ ਦਿਨਾਂ ਬਾਅਦ ਮਦਰਾਸ (ਹੁਣ ਚੇਨੱਈ) ਪਹੁੰਚਿਆ। ਇਸ ਉੱਤੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਦੇ ਪ੍ਰਚਾਰ ਲਈ ਵਰਤੀਆਂ ਗਈਆਂ ਸਭ ਤੋਂ ਸ਼ੁਰੂਆਤੀ ਦੋ-ਭਾਸ਼ਾਈ ਡਾਕ ਮੋਹਰਾਂ ਵਿੱਚੋਂ ਇੱਕ ਲੱਗੀ ਹੋਈ ਸੀ। ਕਾਲੇ ਰੰਗ ਦੀ ਇਸ ਤਸਵੀਰੀ ਮੋਹਰ ਵਿੱਚ ਤਿੰਨ ਮੈਂਬਰਾਂ ਵਾਲੇ ਇੱਕ ਪਰਿਵਾਰ ਦੀ ਤਸਵੀਰ ਸੀ ਅਤੇ ਇਸ ਉੱਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ "ਭਾਰਤ ਦੀ ਮਰਦਮਸ਼ੁਮਾਰੀ, ਫਰਵਰੀ 1951" ਲਿਖਿਆ ਹੋਇਆ ਸੀ। ਇਹ ਉਸ ਸਮੇਂ ਮਰਦਮਸ਼ੁਮਾਰੀ ਦੇ ਪ੍ਰਚਾਰ ਲਈ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਡਾਕ ਮੋਹਰਾਂ ਵਿੱਚੋਂ ਇੱਕ ਬਣ ਗਈ ਸੀ

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, ਜਨਵਰੀ 1951 ਵਿੱਚ ਨੰਦੀਕੋਟਕੁਰ ਤੋਂ ਭੇਜਿਆ ਗਿਆ ਇੱਕ ਲਿਫ਼ਾਫ਼ਾ ਕੁਝ ਦਿਨਾਂ ਬਾਅਦ ਮਦਰਾਸ (ਹੁਣ ਚੇਨੱਈ) ਪਹੁੰਚਿਆ। ਇਸ ਉੱਤੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਦੇ ਪ੍ਰਚਾਰ ਲਈ ਵਰਤੀਆਂ ਗਈਆਂ ਸਭ ਤੋਂ ਸ਼ੁਰੂਆਤੀ ਦੋ-ਭਾਸ਼ਾਈ ਡਾਕ ਮੋਹਰਾਂ ਵਿੱਚੋਂ ਇੱਕ ਲੱਗੀ ਹੋਈ ਸੀ। ਕਾਲੇ ਰੰਗ ਦੀ ਇਸ ਤਸਵੀਰੀ ਮੋਹਰ ਵਿੱਚ ਤਿੰਨ ਮੈਂਬਰਾਂ ਵਾਲੇ ਇੱਕ ਪਰਿਵਾਰ ਦੀ ਤਸਵੀਰ ਸੀ ਅਤੇ ਇਸ ਉੱਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ "ਭਾਰਤ ਦੀ ਮਰਦਮਸ਼ੁਮਾਰੀ, ਫਰਵਰੀ 1951" ਲਿਖਿਆ ਹੋਇਆ ਸੀ। ਇਹ ਉਸ ਸਮੇਂ ਮਰਦਮਸ਼ੁਮਾਰੀ ਦੇ ਪ੍ਰਚਾਰ ਲਈ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਡਾਕ ਮੋਹਰਾਂ ਵਿੱਚੋਂ ਇੱਕ ਬਣ ਗਈ ਸੀ

ਸਭ ਤੋਂ ਵੱਡੀ ਚਿੰਤਾ ਸੀ ਭਰੋਸਾ

ਜਨਵਰੀ 1961 ਵਿੱਚ ਅਸਾਮ ਦੇ ਅੰਦਰ ਭੇਜੇ ਗਏ ਇਸ ਇਨਲੈਂਡ ਲੈਟਰ ਕਾਰਡ ਉੱਤੇ ਮਰਦਮਸ਼ੁਮਾਰੀ ਦੀ ਡਾਕ ਮੋਹਰ ਲੱਗੀ ਹੋਈ ਸੀ, ਜਿਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ: "ਆਪਣੀ ਅਤੇ ਆਪਣੇ ਪਰਿਵਾਰ ਦੀ ਗਿਣਤੀ ਕਰਵਾਓ" ਅਤੇ ਆਪਣੇ ਦੋਸਤਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋ। ਇਹ ਇੱਕ ਦੇਸ਼-ਪੱਧਰੀ ਡਾਕ ਮੁਹਿੰਮ ਦਾ ਹਿੱਸਾ ਸੀ, ਜਿਸ ਨੇ ਰੋਜ਼ਾਨਾ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਨੂੰ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਅਤੇ ਜਾਗਰੂਕਤਾ ਫੈਲਾਉਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣਾ ਦਿੱਤਾ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, ਜਨਵਰੀ 1961 ਵਿੱਚ ਅਸਾਮ ਦੇ ਅੰਦਰ ਭੇਜੇ ਗਏ ਇਸ ਇਨਲੈਂਡ ਲੈਟਰ ਕਾਰਡ ਉੱਤੇ ਮਰਦਮਸ਼ੁਮਾਰੀ ਦੀ ਡਾਕ ਮੋਹਰ ਲੱਗੀ ਹੋਈ ਸੀ, ਜਿਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ: "ਆਪਣੀ ਅਤੇ ਆਪਣੇ ਪਰਿਵਾਰ ਦੀ ਗਿਣਤੀ ਕਰਵਾਓ" ਅਤੇ ਆਪਣੇ ਦੋਸਤਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੋ। ਇਹ ਇੱਕ ਦੇਸ਼-ਪੱਧਰੀ ਡਾਕ ਮੁਹਿੰਮ ਦਾ ਹਿੱਸਾ ਸੀ, ਜਿਸ ਨੇ ਰੋਜ਼ਾਨਾ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਨੂੰ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਅਤੇ ਜਾਗਰੂਕਤਾ ਫੈਲਾਉਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣਾ ਦਿੱਤਾ।

ਮਰਦਮਸ਼ੁਮਾਰੀ ਨੂੰ ਨਵੇਂ ਗਣਰਾਜ ਦੀ ਸਿਆਸੀ ਅਤੇ ਆਰਥਿਕ ਵਿਵਸਥਾ ਲਈ ਇੰਨਾ ਮਹੱਤਵਪੂਰਨ ਮੰਨਿਆ ਗਿਆ ਕਿ ਸੰਵਿਧਾਨ ਦੇ ਅੰਤਿਮ ਰੂਪ ਵਿੱਚ ਆਉਣ ਤੋਂ ਪਹਿਲਾਂ ਹੀ, 1948 ਵਿੱਚ ਸੰਵਿਧਾਨ ਸਭਾ ਨੇ ਮਰਦਮਸ਼ੁਮਾਰੀ ਕਾਨੂੰਨ ਪਾਸ ਕਰ ਦਿੱਤਾ ਸੀ।

ਪਰ ਸਰਕਾਰ ਅੱਗੇ ਦੋ ਤੁਰੰਤ ਚੁਣੌਤੀਆਂ ਸਨ, ਪਹਿਲੀ ਲੋਕਾਂ ਨੂੰ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣ ਲਈ ਕਿਵੇਂ ਤਿਆਰ ਕੀਤਾ ਜਾਵੇ ਅਤੇ ਦੂਜੀ, ਇੰਨੇ ਵੱਡੇ, ਗਰੀਬ ਤੇ ਮੁੱਖ ਤੌਰ 'ਤੇ ਪੇਂਡੂ ਦੇਸ਼ ਵਿੱਚ ਗਿਣਤੀ ਕਰਨ ਵਾਲੇ ਕਰਮਚਾਰੀਆਂ ਤੇ ਮਰਦਮਸ਼ੁਮਾਰੀ ਅਧਿਕਾਰੀਆਂ ਦਰਮਿਆਨ ਸੰਪਰਕ ਕਿਵੇਂ ਕਾਇਮ ਰੱਖਿਆ ਜਾਵੇ।

ਫਰਵਰੀ 2001 ਵਿੱਚ ਦੌਸਾ ਤੋਂ ਜੈਪੁਰ ਭੇਜੇ ਗਏ ਇਸ ਪੋਸਟਕਾਰਡ ਉੱਤੇ ਹਿੰਦੀ ਵਿੱਚ ਮਰਦਮਸ਼ੁਮਾਰੀ ਦੀ ਡਾਕ ਮੋਹਰ ਲੱਗੀ ਹੋਈ ਸੀ, ਜਿਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਜਾਣਕਾਰੀ "ਬਿਨਾਂ ਕਿਸੇ ਝਿਝਕ" ਦੇਣ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਮਰਦਮਸ਼ੁਮਾਰੀ ਸਿਰਫ਼ ਲੋਕਾਂ ਦੀ ਗਿਣਤੀ ਕਰਨ ਦੀ ਕਵਾਇਦ ਨਹੀਂ ਸੀ, ਸਗੋਂ ਲੋਕਾਂ ਦਾ ਇੰਨਾ ਭਰੋਸਾ ਜਿੱਤਣ ਦੀ ਵੀ ਕੋਸ਼ਿਸ਼ ਸੀ ਕਿ ਉਹ ਆਪਣੀ ਨਿੱਜੀ ਜਾਣਕਾਰੀ ਸਰਕਾਰ ਨਾਲ ਸਾਂਝੀ ਕਰਨ ਲਈ ਤਿਆਰ ਹੋਣ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, ਫਰਵਰੀ 2001 ਵਿੱਚ ਦੌਸਾ ਤੋਂ ਜੈਪੁਰ ਭੇਜੇ ਗਏ ਇਸ ਪੋਸਟਕਾਰਡ ਉੱਤੇ ਹਿੰਦੀ ਵਿੱਚ ਮਰਦਮਸ਼ੁਮਾਰੀ ਦੀ ਡਾਕ ਮੋਹਰ ਲੱਗੀ ਹੋਈ ਸੀ, ਜਿਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਜਾਣਕਾਰੀ "ਬਿਨਾਂ ਕਿਸੇ ਝਿਝਕ" ਦੇਣ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਮਰਦਮਸ਼ੁਮਾਰੀ ਸਿਰਫ਼ ਲੋਕਾਂ ਦੀ ਗਿਣਤੀ ਕਰਨ ਦੀ ਕਵਾਇਦ ਨਹੀਂ ਸੀ, ਸਗੋਂ ਲੋਕਾਂ ਦਾ ਇੰਨਾ ਭਰੋਸਾ ਜਿੱਤਣ ਦੀ ਵੀ ਕੋਸ਼ਿਸ਼ ਸੀ ਕਿ ਉਹ ਆਪਣੀ ਨਿੱਜੀ ਜਾਣਕਾਰੀ ਸਰਕਾਰ ਨਾਲ ਸਾਂਝੀ ਕਰਨ ਲਈ ਤਿਆਰ ਹੋਣ।

ਭਰੋਸਾ ਇੱਕ ਖ਼ਾਸ ਚਿੰਤਾ ਦਾ ਵਿਸ਼ਾ ਸੀ। ਬਸਤੀਵਾਦੀ ਦੌਰ ਦੀਆਂ 1931 ਅਤੇ 1941 ਦੀਆਂ ਮਰਦਮਸ਼ੁਮਾਰੀਆਂ ਦਾ ਭਾਰਤ ਦੇ ਕੁਝ ਹਿੱਸਿਆਂ ਵਿੱਚ ਬਾਈਕਾਟ ਕੀਤਾ ਗਿਆ ਸੀ, ਜਦਕਿ 1941 ਦੀ ਪੰਜਾਬ ਅਤੇ ਬੰਗਾਲ ਦੀ ਮਰਦਮਸ਼ੁਮਾਰੀ ਉੱਤੇ ਫ਼ਿਰਕੂ ਹੇਰਾਫੇਰੀ ਦੇ ਇਲਜ਼ਾਮ ਵੀ ਲੱਗੇ ਸਨ।

ਇਸ ਲਈ ਆਜ਼ਾਦ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਦੀ ਭਰੋਸੇਯੋਗਤਾ ਲਈ ਲੋਕਾਂ ਤੱਕ ਪਹੁੰਚ ਬਣਾਉਣਾ ਬਹੁਤ ਜ਼ਰੂਰੀ ਸੀ।

ਇੱਥੇ ਹੀ ਡਾਕ ਵਿਭਾਗ ਦੀ ਭੂਮਿਕਾ ਸਾਹਮਣੇ ਆਈ।

1971 ਵਿੱਚ ਮਰਦਮਸ਼ੁਮਾਰੀ ਦੀ ਸ਼ਤਾਬਦੀ ਮਨਾਉਣ ਲਈ 30 ਲੱਖ ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ 100 ਅੰਕ ਦੇ ਅੰਦਰ ਵੱਖ-ਵੱਖ ਚਿਹਰਿਆਂ ਰਾਹੀਂ ਦੇਸ਼ ਦੀ ਵਿਭਿੰਨਤਾ ਨੂੰ ਦਰਸਾਇਆ ਗਿਆ ਸੀ। ਇਨ੍ਹਾਂ ਦੇ ਪਹਿਲੇ ਦਿਨ ਦੇ ਕਵਰ ਉੱਤੇ ਮਰਦਮਸ਼ੁਮਾਰੀ ਨਾਲ ਸਬੰਧਤ ਤਸਵੀਰਾਂ ਦੇ ਨਾਲ ਅਜਿਹੀਆਂ ਡਾਕ ਮੋਹਰਾਂ ਵੀ ਸਨ, ਜਿਨ੍ਹਾਂ ਰਾਹੀਂ ਭਾਰਤੀਆਂ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਗਿਣਤੀ ਮੁਹਿੰਮਾਂ ਵਿੱਚੋਂ ਇੱਕ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਾ ਰਹੀ ਸੀ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, 1971 ਵਿੱਚ ਮਰਦਮਸ਼ੁਮਾਰੀ ਦੀ ਸ਼ਤਾਬਦੀ ਮਨਾਉਣ ਲਈ 30 ਲੱਖ ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ 100 ਅੰਕ ਦੇ ਅੰਦਰ ਵੱਖ-ਵੱਖ ਚਿਹਰਿਆਂ ਰਾਹੀਂ ਦੇਸ਼ ਦੀ ਵਿਭਿੰਨਤਾ ਨੂੰ ਦਰਸਾਇਆ ਗਿਆ ਸੀ। ਇਨ੍ਹਾਂ ਦੇ ਪਹਿਲੇ ਦਿਨ ਦੇ ਕਵਰ ਉੱਤੇ ਮਰਦਮਸ਼ੁਮਾਰੀ ਨਾਲ ਸਬੰਧਤ ਤਸਵੀਰਾਂ ਦੇ ਨਾਲ ਅਜਿਹੀਆਂ ਡਾਕ ਮੋਹਰਾਂ ਵੀ ਸਨ, ਜਿਨ੍ਹਾਂ ਰਾਹੀਂ ਭਾਰਤੀਆਂ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਗਿਣਤੀ ਮੁਹਿੰਮਾਂ ਵਿੱਚੋਂ ਇੱਕ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਾ ਰਹੀ ਸੀ।

ਡਾਕ ਵਿਭਾਗ ਅਹਿਮ ਭੂਮਿਕਾ

ਕੁਝ ਦਹਾਕੇ ਪਹਿਲਾਂ ਤੱਕ ਡਾਕ ਵਿਭਾਗ, ਭਾਰਤੀ ਰਾਜ ਕੋਲ ਮੌਜੂਦ ਸਭ ਤੋਂ ਵੱਡਾ ਇਕਜੁੱਟ ਸੰਚਾਰ ਨੈੱਟਵਰਕ ਸੀ।

ਆਜ਼ਾਦੀ ਤੋਂ ਬਾਅਦ ਡਾਕ ਪ੍ਰਣਾਲੀ ਦਾ ਵਿਸਥਾਰ ਬੈਂਕਿੰਗ ਸਮੇਤ ਹੋਰ ਬਹੁਤ ਸਾਰੇ ਸਰਕਾਰੀ ਨੈੱਟਵਰਕਾਂ ਨਾਲੋਂ ਤੇਜ਼ੀ ਨਾਲ ਹੋਇਆ। 1968 ਤੱਕ ਇੱਕ ਲੱਖ ਤੋਂ ਵੱਧ ਡਾਕਘਰ ਹਰ ਰੋਜ਼ ਤਿੰਨ ਲੱਖ ਪਿੰਡਾਂ ਤੱਕ ਡਾਕ ਪਹੁੰਚਾ ਰਹੇ ਸਨ ਅਤੇ ਹੋਰ ਤਿੰਨ ਲੱਖ ਪਿੰਡਾਂ ਤੱਕ ਹਫ਼ਤੇ ਵਿੱਚ ਇੱਕ ਵਾਰ ਡਾਕ ਭੇਜੀ ਜਾਂਦੀ ਸੀ।

ਕੁਮਾਰ ਦੀ ਖੋਜ ਦਿਖਾਉਂਦੀ ਹੈ ਕਿ ਇੱਕ ਸਮਾਂ ਸੀ ਜਦੋਂ ਭਾਰਤੀ ਰਾਜ ਆਪਣੇ ਨਾਗਰਿਕਾਂ ਨਾਲ ਬਿਲਕੁਲ ਵੱਖਰੇ ਢੰਗ ਨਾਲ ਸੰਚਾਰ ਕਰਦਾ ਸੀ।

ਆਜ਼ਾਦੀ ਤੋਂ ਬਾਅਦ ਦੇਸ਼ ਦੀ ਪਹਿਲੀ ਦੀ ਮਰਦਮਸ਼ੁਮਾਰੀ 1951 ਵਿੱਚ ਹੋਈ ਸੀ। ਉਦੋਂ ਸਰਕਾਰ ਨੇ ਦੇਸ਼ ਭਰ ਵਿੱਚ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਉੱਤੇ ਦੋ ਭਾਸ਼ਾਵਾਂ ਵਾਲੀ ਤਸਵੀਰ ਵਾਲੀ ਡਾਕ ਮੋਹਰ ਦੀ ਵਰਤੋਂ ਕੀਤੀ ਸੀ।

ਇਸ ਡਾਕ ਮੋਹਰ ਵਿੱਚ ਤਿੰਨ ਮੈਂਬਰਾਂ ਵਾਲੇ ਇੱਕ ਪਰਿਵਾਰ ਦੀ ਤਸਵੀਰ ਸੀ, ਜਿਸ ਦੇ ਨਾਲ ਹਿੰਦੀ ਅਤੇ ਅੰਗਰੇਜ਼ੀ ਵਿੱਚ "Census of India" ਲਿਖਿਆ ਹੋਇਆ ਸੀ।

2011 ਦੀ ਮਰਦਮਸ਼ੁਮਾਰੀ ਲਈ ਜਾਰੀ ਕੀਤੀ ਗਈ ਇਸ ਯਾਦਗਾਰੀ ਡਾਕ ਟਿਕਟ ਵਿੱਚ ਪਰਿਵਾਰਾਂ ਨੂੰ ਹੱਥਾਂ ਵਿੱਚ ਹੱਥ ਫੜੇ ਹੋਏ ਦਰਸਾਇਆ ਗਿਆ ਸੀ। ਇਸ ਦੇ ਨਾਲ ਇੱਕ ਗਿਣਤੀ ਕਰਨ ਵਾਲਾ ਕਰਮਚਾਰੀ ਅਤੇ ਮਰਦਮਸ਼ੁਮਾਰੀ ਦਾ ਪ੍ਰਤੀਕ ਚਿੰਨ੍ਹ ਵੀ ਦਿਖਾਇਆ ਗਿਆ ਸੀ। ਇਸ ਦੇ ਪਹਿਲੇ ਦਿਨ ਦੇ ਕਵਰ ਉੱਤੇ ਭਾਰਤ ਦਾ ਪਿਕਸਲਾਂ ਨਾਲ ਬਣਿਆ ਨਕਸ਼ਾ ਦਰਸਾਇਆ ਗਿਆ ਸੀ, ਜਿਸ ਉੱਤੇ ਮਰਦਮਸ਼ੁਮਾਰੀ ਦੇ ਪ੍ਰਤੀਕ ਵਾਲੀ ਡਾਕ ਮੋਹਰ ਲੱਗੀ ਹੋਈ ਸੀ। ਇਹ ਉਸ ਭਾਰਤ ਦਾ ਪ੍ਰਤੀਕ ਸੀ, ਜੋ ਮਰਦਮਸ਼ੁਮਾਰੀ ਦੇ ਡਿਜੀਟਲ ਯੁੱਗ ਵਿੱਚ ਦਾਖ਼ਲ ਹੋ ਰਿਹਾ ਸੀ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, 2011 ਦੀ ਮਰਦਮਸ਼ੁਮਾਰੀ ਲਈ ਜਾਰੀ ਕੀਤੀ ਗਈ ਇਸ ਯਾਦਗਾਰੀ ਡਾਕ ਟਿਕਟ ਵਿੱਚ ਪਰਿਵਾਰਾਂ ਨੂੰ ਹੱਥਾਂ ਵਿੱਚ ਹੱਥ ਫੜੇ ਹੋਏ ਦਰਸਾਇਆ ਗਿਆ ਸੀ। ਇਸ ਦੇ ਨਾਲ ਇੱਕ ਗਿਣਤੀ ਕਰਨ ਵਾਲਾ ਕਰਮਚਾਰੀ ਅਤੇ ਮਰਦਮਸ਼ੁਮਾਰੀ ਦਾ ਪ੍ਰਤੀਕ ਚਿੰਨ੍ਹ ਵੀ ਦਿਖਾਇਆ ਗਿਆ ਸੀ। ਇਸ ਦੇ ਪਹਿਲੇ ਦਿਨ ਦੇ ਕਵਰ ਉੱਤੇ ਭਾਰਤ ਦਾ ਪਿਕਸਲਾਂ ਨਾਲ ਬਣਿਆ ਨਕਸ਼ਾ ਦਰਸਾਇਆ ਗਿਆ ਸੀ, ਜਿਸ ਉੱਤੇ ਮਰਦਮਸ਼ੁਮਾਰੀ ਦੇ ਪ੍ਰਤੀਕ ਵਾਲੀ ਡਾਕ ਮੋਹਰ ਲੱਗੀ ਹੋਈ ਸੀ। ਇਹ ਉਸ ਭਾਰਤ ਦਾ ਪ੍ਰਤੀਕ ਸੀ, ਜੋ ਮਰਦਮਸ਼ੁਮਾਰੀ ਦੇ ਡਿਜੀਟਲ ਯੁੱਗ ਵਿੱਚ ਦਾਖ਼ਲ ਹੋ ਰਿਹਾ ਸੀ।

ਇਹ ਮੁਹਿੰਮ ਘੱਟ ਸਾਖਰਤਾ ਦਰ ਵਾਲੇ ਦੇਸ਼ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ।

ਪਿੰਡਾਂ ਵਿੱਚ ਡਾਕੀਏ ਅਕਸਰ ਪੜ੍ਹਨ ਵਾਲੇ, ਚਿੱਠੀਆਂ ਲਿਖਣ ਵਾਲੇ ਅਤੇ ਸਰਕਾਰ ਤੇ ਲੋਕਾਂ ਵਿਚਕਾਰ ਗ਼ੈਰ-ਰਸਮੀ ਕੜੀ ਵਜੋਂ ਵੀ ਕੰਮ ਕਰਦੇ ਸਨ। ਇਸ ਕਾਰਨ ਡਾਕ ਨੈੱਟਵਰਕ ਲੋਕਾਂ ਤੱਕ ਸੁਨੇਹੇ ਪਹੁੰਚਾਉਣ ਦਾ ਇੱਕ ਆਦਰਸ਼ ਸਾਧਨ ਬਣ ਗਿਆ ਸੀ।

ਸਮੇਂ ਦੇ ਨਾਲ ਇਹ ਸੁਨੇਹੇ ਵੀ ਦੇਸ਼ ਦੇ ਬਦਲਦੇ ਰੂਪ ਦੇ ਨਾਲ ਬਦਲਦੇ ਗਏ।

ਸਾਲ 1961 ਵਿੱਚ ਡਾਕ ਮੋਹਰਾਂ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਸੀ ਕਿ "ਆਪਣੀ ਅਤੇ ਆਪਣੇ ਪੂਰੇ ਪਰਿਵਾਰ ਦੀ ਗਿਣਤੀ ਕਰਵਾਓ" ਅਤੇ "ਆਪਣੇ ਦੋਸਤਾਂ ਨੂੰ ਵੀ ਅਜਿਹਾ ਕਰਨ ਲਈ ਕਹੋ"।

1971 ਤੱਕ ਯਾਦਗਾਰੀ ਡਾਕ ਟਿਕਟਾਂ ਵਿੱਚ ਮਰਦਮਸ਼ੁਮਾਰੀ ਨੂੰ "ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਸ਼ਾਸਨਿਕ ਕਵਾਇਦਾਂ ਵਿੱਚੋਂ ਇੱਕ" ਵਜੋਂ ਦਰਸਾਇਆ ਗਿਆ ਅਤੇ ਮਾਣ ਨਾਲ ਇਹ ਵੀ ਦੱਸਿਆ ਗਿਆ ਕਿ ਹੁਣ ਆਬਾਦੀ ਦੇ ਅੰਕੜਿਆਂ ਦੀ ਪ੍ਰਕਿਰਿਆ ਇਲੈਕਟ੍ਰਾਨਿਕ ਕੰਪਿਊਟਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ।

ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਨਿਗਰਾਨ ਅਧਿਕਾਰੀ ਨੇ 23 ਫ਼ਰਵਰੀ 1970 ਨੂੰ ਇਹ ਪਹਿਲਾਂ ਤੋਂ ਛਪਿਆ ਹੋਇਆ ਪੋਸਟਕਾਰਡ ਭੇਜਿਆ ਸੀ। ਇਸ ਦਾ ਮਕਸਦ 1971 ਦੀ ਮਰਦਮਸ਼ੁਮਾਰੀ ਲਈ ਨਕਸ਼ੇ ਤਿਆਰ ਕਰਨ, ਮਕਾਨਾਂ ਨੂੰ ਨੰਬਰ ਦੇਣ ਅਤੇ ਗਿਣਤੀ ਦੇ ਕੰਮ ਦੀ ਨਿਗਰਾਨੀ ਕਰਨਾ ਸੀ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਨਿਗਰਾਨ ਅਧਿਕਾਰੀ ਨੇ 23 ਫ਼ਰਵਰੀ 1970 ਨੂੰ ਇਹ ਪਹਿਲਾਂ ਤੋਂ ਛਪਿਆ ਹੋਇਆ ਪੋਸਟਕਾਰਡ ਭੇਜਿਆ ਸੀ। ਇਸ ਦਾ ਮਕਸਦ 1971 ਦੀ ਮਰਦਮਸ਼ੁਮਾਰੀ ਲਈ ਨਕਸ਼ੇ ਤਿਆਰ ਕਰਨ, ਮਕਾਨਾਂ ਨੂੰ ਨੰਬਰ ਦੇਣ ਅਤੇ ਗਿਣਤੀ ਦੇ ਕੰਮ ਦੀ ਨਿਗਰਾਨੀ ਕਰਨਾ ਸੀ।

ਇਹ ਡਾਕ ਸਮੱਗਰੀ ਇਹ ਵੀ ਦਰਸਾਉਂਦੀ ਹੈ ਕਿ ਸਰਕਾਰਾਂ ਮਰਦਮਸ਼ੁਮਾਰੀ ਨੂੰ ਕਿਸ ਨਜ਼ਰੀਏ ਨਾਲ ਦੇਖਦੀਆਂ ਸਨ।

ਸਾਲ 2000 ਵਿੱਚ ਜਾਰੀ ਕੀਤੇ ਗਏ ਇਸ਼ਤਿਹਾਰਾਂ ਵਿੱਚ ਮਰਦਮਸ਼ੁਮਾਰੀ ਨੂੰ "ਦੇਸ਼ ਦਾ ਸ਼ੀਸ਼ਾ" ਅਤੇ "ਦੇਸ਼ ਦੀ ਸਮੂਹਿਕ ਤਸਵੀਰ" ਕਿਹਾ ਗਿਆ। ਇਸ ਤਰ੍ਹਾਂ ਇਸਨੂੰ ਸਿਰਫ਼ ਇੱਕ ਸਰਕਾਰੀ ਕਾਰਵਾਈ ਦੀ ਬਜਾਏ ਲੋਕਾਂ ਦੀ ਸਾਂਝੀ ਪਛਾਣ ਦੇ ਪ੍ਰਤੀਬਿੰਬ ਵਜੋਂ ਪੇਸ਼ ਕੀਤਾ ਗਿਆ।

ਬਾਅਦ ਦੇ ਸਾਲਾਂ ਵਿੱਚ ਮਰਦਮਸ਼ੁਮਾਰੀ ਨਾਲ ਆਬਾਦੀ ਕੰਟ੍ਰੋਲ ਦਾ ਸੰਦੇਸ਼ ਵੀ ਜੋੜਿਆ ਜਾਣ ਲੱਗਾ ਅਤੇ ਦੋ ਬੱਚਿਆਂ ਦੇ ਨਿਯਮ ਨੂੰ ਖ਼ਾਸ ਤੌਰ 'ਤੇ ਉਭਾਰਿਆ ਗਿਆ, ਜੋ ਉਸ ਸਮੇਂ ਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਸੀ।

ਕੁਮਾਰ ਦੇ ਅਨੁਸਾਰ, ਇਹ ਨਾਜ਼ੁਕ ਡਾਕ ਵਸਤਾਂ ਸਿਰਫ਼ ਸਰਕਾਰੀ ਇਤਿਹਾਸ ਹੀ ਨਹੀਂ ਸੰਭਾਲਦੀਆਂ।

ਇਹ ਦਿਖਾਉਂਦੀਆਂ ਹਨ ਕਿ ਭਾਰਤੀ ਰਾਜ ਨੇ ਰੋਜ਼ਾਨਾ ਦੇ ਸੰਚਾਰ ਰਾਹੀਂ ਲੋਕਾਂ ਦਾ ਭਰੋਸਾ ਅਤੇ ਆਪਣੀ ਭਰੋਸੇਯੋਗਤਾ ਕਿਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਮਰਦਮਸ਼ੁਮਾਰੀ ਕਿਵੇਂ ਵਿਕਾਸ, ਵਿਭਿੰਨਤਾ ਅਤੇ ਰਾਸ਼ਟਰੀ ਪਛਾਣ ਦੇ ਵਿਚਾਰਾਂ ਨਾਲ ਜੁੜ ਗਈ।

ਭਾਰਤ ਦੀ 2001 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ ਜਾਰੀ ਕੀਤੇ ਗਏ ਪੋਸਟਕਾਰਡਾਂ ਉੱਤੇ 13 ਭਾਸ਼ਾਵਾਂ ਵਿੱਚ ਇੱਕ ਨਾਅਰਾ ਛਾਪਿਆ ਗਿਆ ਸੀ - "ਵਿਕਾਸ ਦੀ ਮੰਜ਼ਿਲ - ਮਰਦਮਸ਼ੁਮਾਰੀ"। ਇਹ ਦਰਸਾਉਂਦਾ ਹੈ ਕਿ ਮਰਦਮਸ਼ੁਮਾਰੀ ਨੂੰ ਦੇਸ਼-ਨਿਰਮਾਣ ਅਤੇ ਤਰੱਕੀ ਦੀ ਪ੍ਰਕਿਰਿਆ ਦੇ ਇੱਕ ਅਹਿਮ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, ਭਾਰਤ ਦੀ 2001 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ ਜਾਰੀ ਕੀਤੇ ਗਏ ਪੋਸਟਕਾਰਡਾਂ ਉੱਤੇ 13 ਭਾਸ਼ਾਵਾਂ ਵਿੱਚ ਇੱਕ ਨਾਅਰਾ ਛਾਪਿਆ ਗਿਆ ਸੀ - "ਵਿਕਾਸ ਦੀ ਮੰਜ਼ਿਲ - ਮਰਦਮਸ਼ੁਮਾਰੀ"। ਇਹ ਦਰਸਾਉਂਦਾ ਹੈ ਕਿ ਮਰਦਮਸ਼ੁਮਾਰੀ ਨੂੰ ਦੇਸ਼-ਨਿਰਮਾਣ ਅਤੇ ਤਰੱਕੀ ਦੀ ਪ੍ਰਕਿਰਿਆ ਦੇ ਇੱਕ ਅਹਿਮ ਹਿੱਸੇ ਵਜੋਂ ਪੇਸ਼ ਕੀਤਾ ਗਿਆ ਸੀ।

ਤਕਨੀਕ ਭਰੋਸਯੋਗ ਅੰਕੜਿਆਂ ਦੀ ਗਾਰੰਟੀ ਨਹੀਂ

ਭਰੋਸੇ ਦਾ ਇਹ ਸਵਾਲ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ।

ਭਾਵੇਂ ਡਿਜੀਟਲ ਸਾਧਨ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੇ ਹਨ, ਪਰ ਕੁਮਾਰ ਦਾ ਕਹਿਣਾ ਹੈ ਕਿ ਸਿਰਫ਼ ਤਕਨਾਲੋਜੀ ਭਰੋਸੇਯੋਗ ਅੰਕੜਿਆਂ ਦੀ ਗਾਰੰਟੀ ਨਹੀਂ ਦੇ ਸਕਦੀ।

ਉਹ ਕਹਿੰਦੇ ਹਨ, "ਮਰਦਮਸ਼ੁਮਾਰੀ ਬਾਰੇ ਜਾਗਰੂਕਤਾ ਲੋਕਾਂ ਦਾ ਭਰੋਸਾ ਬਣਾਉਣ ਲਈ ਬਹੁਤ ਜ਼ਰੂਰੀ ਹੈ।" ਉਹ ਚੇਤਾਵਨੀ ਦਿੰਦੇ ਹਨ ਕਿ ਜਿਵੇਂ-ਜਿਵੇਂ ਡਾਕ ਪ੍ਰਣਾਲੀ ਦੀ ਪਹੁੰਚ ਘਟ ਰਹੀ ਹੈ, ਸਰਕਾਰ ਨੂੰ ਲੋਕਾਂ ਦਾ ਭਰੋਸਾ ਜਿੱਤਣ ਲਈ ਨਵੇਂ ਤਰੀਕੇ ਲੱਭਣੇ ਪੈਣਗੇ।

ਫਿਰ ਵੀ, ਜਿਸ ਮਰਦਮਸ਼ੁਮਾਰੀ ਦੀ ਤਿਆਰੀ ਭਾਰਤ ਅੱਜ ਕਰ ਰਿਹਾ ਹੈ, ਉਹ ਇਨ੍ਹਾਂ ਪੁਰਾਣੀਆਂ ਡਾਕ ਯਾਦਗਾਰਾਂ ਵਿੱਚ ਦਰਸਾਈ ਗਈ ਮਰਦਮਸ਼ੁਮਾਰੀ ਤੋਂ ਕਾਫ਼ੀ ਵੱਖਰੀ ਹੈ।

"ਰਾਸ਼ਟਰ ਦੀ ਸਮੂਹਕ ਤਸਵੀਰ": 2001 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ ਜਾਰੀ ਕੀਤੇ ਗਏ ਇਨ੍ਹਾਂ ਬਹੁਭਾਸ਼ਾਈ ਪੋਸਟਕਾਰਡ ਇਸ਼ਤਿਹਾਰਾਂ ਨੇ ਦੇਸ਼ ਭਰ ਵਿੱਚ ਮਰਦਮਸ਼ੁਮਾਰੀ ਦਾ ਸੰਦੇਸ਼ ਪਹੁੰਚਾਇਆ ਸੀ। ਇਹ ਹਿੰਦੀ-ਅੰਗਰੇਜ਼ੀ ਸੰਸਕਰਣ ਜਨਵਰੀ 2001 ਵਿੱਚ ਜਾਰੀ ਕੀਤਾ ਗਿਆ ਸੀ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, "ਰਾਸ਼ਟਰ ਦੀ ਸਮੂਹਕ ਤਸਵੀਰ": 2001 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ ਜਾਰੀ ਕੀਤੇ ਗਏ ਇਨ੍ਹਾਂ ਬਹੁਭਾਸ਼ਾਈ ਪੋਸਟਕਾਰਡ ਇਸ਼ਤਿਹਾਰਾਂ ਨੇ ਦੇਸ਼ ਭਰ ਵਿੱਚ ਮਰਦਮਸ਼ੁਮਾਰੀ ਦਾ ਸੰਦੇਸ਼ ਪਹੁੰਚਾਇਆ ਸੀ। ਇਹ ਹਿੰਦੀ-ਅੰਗਰੇਜ਼ੀ ਸੰਸਕਰਣ ਜਨਵਰੀ 2001 ਵਿੱਚ ਜਾਰੀ ਕੀਤਾ ਗਿਆ ਸੀ।

ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਨੀਤੀਆਂ ਬਣਾਉਣ, ਭਲਾਈ ਯੋਜਨਾਵਾਂ ਲਾਗੂ ਕਰਨ ਅਤੇ ਸਿਆਸੀ ਨੁਮਾਇੰਦਗੀ ਤੈਅ ਕਰਨ ਲਈ ਨਵੀਂ ਮਰਦਮਸ਼ੁਮਾਰੀ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

ਇਸ ਵਿੱਚ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਜਾਤੀ ਨਾਲ ਸਬੰਧਤ ਅੰਕੜੇ ਵੀ ਇਕੱਠੇ ਕੀਤੇ ਜਾਣਗੇ। ਇਹ ਇੱਕ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਕਵਾਇਦ ਹੈ, ਕਿਉਂਕਿ ਭਾਰਤ ਵਿੱਚ ਜਾਤੀ ਅੱਜ ਵੀ ਸਮਾਜਿਕ ਅਤੇ ਆਰਥਿਕ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ।

ਇਸ ਦਾ ਪੈਮਾਨਾ ਅਜੇ ਵੀ ਹੈਰਾਨ ਕਰਨ ਵਾਲਾ ਹੈ। ਇਹ ਕਵਾਇਦ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, 7,000 ਤੋਂ ਵੱਧ ਉਪ-ਜ਼ਿਲ੍ਹਿਆਂ, 9,700 ਤੋਂ ਵੱਧ ਕਸਬਿਆਂ ਅਤੇ ਲਗਭਗ 6.4 ਲੱਖ ਪਿੰਡਾਂ ਤੱਕ ਫੈਲੀ ਹੋਵੇਗੀ। ਲੱਖਾਂ ਪਰਿਵਾਰਾਂ ਦਾ ਸਰਵੇਖਣ ਕੀਤਾ ਜਾਵੇਗਾ, ਜਿਸ ਲਈ ਅਧਿਆਪਕਾਂ, ਸਥਾਨਕ ਅਧਿਕਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਸਮੇਤ ਗਿਣਤੀ ਕਰਨ ਵਾਲੇ ਕਰਮਚਾਰੀ ਅਤੇ ਨਿਗਰਾਨ ਤੈਨਾਤ ਕੀਤੇ ਜਾਣਗੇ।

2001/ "ਰਾਸ਼ਟਰ ਦਾ ਸ਼ੀਸ਼" ਮਰਦਮਸ਼ੁਮਾਰੀ: ਅਕਤੂਬਰ 2000 ਵਿੱਚ, 2001 ਦੀ ਮਰਦਮਸ਼ੁਮਾਰੀ ਦੇ ਘਰੇਲੂ ਪੜਾਅ ਤੋਂ ਪਹਿਲਾਂ, ਇਹ ਮਰਦਮਸ਼ੁਮਾਰੀ ਇਸ਼ਤਿਹਾਰ ਪੋਸਟਕਾਰਡਾਂ ਉੱਤੇ ਛਾਪਿਆ ਗਿਆ ਸੀ। ਇਹ ਪੋਸਟਕਾਰਡ 13 ਭਾਸ਼ਾਵਾਂ ਵਿੱਚ ਜਾਰੀ ਕੀਤੇ ਗਏ ਸਨ।

ਤਸਵੀਰ ਸਰੋਤ, Vikas Kumar

ਤਸਵੀਰ ਕੈਪਸ਼ਨ, 2001/ "ਰਾਸ਼ਟਰ ਦਾ ਸ਼ੀਸ਼" ਮਰਦਮਸ਼ੁਮਾਰੀ: ਅਕਤੂਬਰ 2000 ਵਿੱਚ, 2001 ਦੀ ਮਰਦਮਸ਼ੁਮਾਰੀ ਦੇ ਘਰੇਲੂ ਪੜਾਅ ਤੋਂ ਪਹਿਲਾਂ, ਇਹ ਮਰਦਮਸ਼ੁਮਾਰੀ ਇਸ਼ਤਿਹਾਰ ਪੋਸਟਕਾਰਡਾਂ ਉੱਤੇ ਛਾਪਿਆ ਗਿਆ ਸੀ। ਇਹ ਪੋਸਟਕਾਰਡ 13 ਭਾਸ਼ਾਵਾਂ ਵਿੱਚ ਜਾਰੀ ਕੀਤੇ ਗਏ ਸਨ।

ਅਸਲ ਚੁਣੌਤੀ ਅੱਜ ਵੀ ਓਹੀ ਹੈ

ਪਰ ਇੱਕ ਗੱਲ ਬੁਨਿਆਦੀ ਤੌਰ 'ਤੇ ਬਦਲ ਗਈ ਹੈ। ਪਹਿਲੀ ਵਾਰ ਮਰਦਮਸ਼ੁਮਾਰੀ ਪੂਰੀ ਤਰ੍ਹਾਂ ਡਿਜੀਟਲ ਢੰਗ ਨਾਲ ਕੀਤੀ ਜਾਵੇਗੀ, ਜਿਸ ਵਿੱਚ ਗਿਣਤੀ ਕਰਨ ਵਾਲੇ ਕਰਮਚਾਰੀ ਮੋਬਾਈਲ ਐਪਾਂ ਦੀ ਮਦਦ ਨਾਲ ਤੁਰੰਤ ਅੰਕੜੇ ਇਕੱਠੇ ਕਰਕੇ ਅਪਲੋਡ ਕਰਨਗੇ।

ਲਿਫ਼ਾਫਿਆਂ 'ਤੇ ਲੱਗੀਆਂ ਪਰਿਵਾਰਾਂ ਦੀਆਂ ਤਸਵੀਰਾਂ ਵਾਲੀਆਂ ਡਾਕ ਮੋਹਰਾਂ ਤੋਂ ਲੈ ਕੇ ਸਮਾਰਟਫ਼ੋਨਾਂ ਰਾਹੀਂ ਤੁਰੰਤ ਅਪਲੋਡ ਹੋਣ ਵਾਲੇ ਅੰਕੜਿਆਂ ਤੱਕ, ਮਰਦਮਸ਼ੁਮਾਰੀ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ।

ਫਿਰ ਵੀ, ਜਿਵੇਂ ਇਹ ਪ੍ਰਦਰਸ਼ਨੀ ਦਰਸਾਉਂਦੀ ਹੈ, ਅਸਲ ਚੁਣੌਤੀ ਅੱਜ ਵੀ ਲਗਭਗ ਉਹੀ ਹੈ, ਇੱਕ ਅਰਬ ਤੋਂ ਵੱਧ ਲੋਕਾਂ ਦਾ ਇੰਨਾ ਭਰੋਸਾ ਜਿੱਤਣਾ ਕਿ ਉਹ ਆਪਣੇ ਆਪ ਨੂੰ ਦੇਸ਼ ਦੀ ਕਹਾਣੀ ਦਾ ਹਿੱਸਾ ਬਣਾਉਣ ਲਈ ਆਪਣੀ ਗਿਣਤੀ ਕਰਵਾਉਣ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)