ਇੱਕ GIF ਜਿਸ ਵਿੱਚ ਲੜਕੀ ਆਨਲਾਈਨ ਸਭ ਨਾਲ ਜੁੜੀ ਹੋਈ ਹੈ, ਫਿਰ ਵੀ ਉਹ ਇਕੱਲੀ ਬੈਠ ਕੇ ਸੋਚ ਰਹੀ ਹੈ।

ਹਮੇਸ਼ਾ ਆਨਲਾਈਨ. ਕਦੇ-ਕਦਾਈਂ ਕਨੈਕਟਡ.

ਅੱਜ ਦੇ ਸਮੇਂ ਵਿੱਚ ਤੇਜ਼ੀ ਨਾਲ ਵਧ ਰਹੀ ਇਕੱਲਾਪਣ ਨੂੰ ਸਮਝਣਾ

ਸਿੰਗਾਪੁਰ ਵਿੱਚ ਆਪਣੇ ਛੋਟੇ ਜਿਹੇ ਘਰ ਵਿੱਚ ਬੈਠੇ ਸ਼ਸ਼ਾਂਕ ਦੇ ਫੋਨ ’ਤੇ ਪਰਿਵਾਰ ਨਾਲ ਜੁੜੇ ਗਰੁੱਪ ਵਿੱਚ ‘ਹੈਪੀ ਦੀਵਾਲੀ’ ਦੇ ਮੈਸੇਜ ਲਗਾਤਾਰ ਆ ਰਹੇ ਹਨ।

ਕੁਝ ਦੀ ਦੇਰ ਬਾਅਦ ਸ਼ਸ਼ਾਂਕ ਦੀ ਮਾਂ ਵੀਡਿਓ ਕਾਲ ਕਰਦੀ ਹੈ। ਸਕਰੀਨ ’ਤੇ ਸਵਾਈਪ ਕਰਦੇ ਹੀ ਸ਼ਸ਼ਾਂਕ ਜਿਵੇਂ ਖੁਦ ਨੂੰ ਮੁੰਬਈ ਵਾਲੇ ਘਰ ਵਿੱਚ ਮਹਿਸੂਸ ਕਰਦਾ ਹੈ।


ਇੱਕ ਚਹਿਲ-ਪਹਿਲ ਭਰਿਆ ਲਿਵਿੰਗ ਰੂਮ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਤਿਓਹਾਰ ਵਾਲੇ ਕੱਪੜੇ ਪਹਿਨੇ ਹੋਏ ਹਨ। ਨਾਲ ਹੀ ਪਟਾਕਿਆਂ ਦੀ ਆਵਾਜ਼ ਦੇ ਵਿਚਕਾਰ ਜ਼ੋਰ-ਜ਼ੋਰ ਨਾਲ ਗੱਲਾਂ ਕਰ ਰਹੇ ਹਨ।


ਇੱਕ ਪਲ ਲਈ ਸ਼ਸ਼ਾਂਕ ਦਾ ਸਿੰਗਾਪੁਰ ਵਾਲਾ ਕਮਰਾ ਭਰਿਆ-ਭਰਿਆ ਲੱਗਦਾ ਹੈ, ਪਰ ਜਿਵੇਂ ਹੀ ਫੋਨ ਕਾਲ ਖਤਮ ਹੁੰਦੀ ਹੈ, ਦੁਬਾਰਾ ਸੰਨਾਟਾ ਛਾ ਜਾਂਦਾ ਹੈ।

"ਜੋ ਆਹਮਣੇ-ਸਾਹਮਣੇ ਦੇ ਰਿਸ਼ਤੇ ਹੁੰਦੇ ਹਨ, ਉਹ ਹੁਣ ਲਗਭਗ ਖਤਮ ਹੋ ਗਏ ਹਨ।"

ਇਹ ਅਨੁਭਵ ਸ਼ਸ਼ਾਂਕ ਲਈ ਨਵਾਂ ਨਹੀਂ ਹੈ। ਉਹ ਪਿਛਲੇ ਸੱਤ ਸਾਲ ਤੋਂ ਪੜ੍ਹਾਈ ਅਤੇ ਕੰਮ ਲਈ ਸਿੰਗਾਪੁਰ ਵਿੱਚ ਇਕੱਲਾ ਰਹਿ ਰਿਹਾ ਹੈ।

ਇਸ ਦੌਰਾਨ ਉਹ ਕਈ ਤਿਓਹਾਰਾਂ ’ਤੇ ਘਰ ਨਹੀਂ ਜਾ ਸਕਿਆ। ਮੁੰਬਈ ਵਿੱਚ ਦੀਵਾਲੀ, ਹੋਲੀ ਅਤੇ ਗਣੇਸ਼ ਚਤੁਰਥੀ ਦਾ ਮਤਲਬ ਹੁੰਦਾ ਸੀ, ਰਿਸ਼ਤੇਦਾਰਾਂ ਦਾ ਆਉਣਾ, ਚੰਗਾ ਖਾਣਾ, ਦੋਸਤਾਂ ਅਤੇ ਗੁਆਂਢੀਆਂ ਨਾਲ ਖੁਸ਼ੀਆਂ ਵੰਡਣਾ।

ਪਰ ਸਿੰਗਾਪੁਰ ਵਿੱਚ ਉਨ੍ਹਾਂ ਨੂੰ ਤਿਓਹਾਰਾਂ ਦੀਆਂ ਸਿਰਫ਼ ਤਸਵੀਰਾਂ ਅਤੇ ਫੋਨ ਕਾਲ ਨਾਲ ਹੀ ਸਬਰ ਕਰਨਾ ਪੈਂਦਾ ਹੈ।

ਉਹ ਕਹਿੰਦੇ ਹਨ, ‘‘ਕਦੇ-ਕਦਾਈਂ ਇਹ ਗੱਲ ਬਹੁਤ ਜ਼ਿਆਦਾ ਚੁੱਭਦੀ ਹੈ, ਪਰ ਸਮੇਂ ਦੇ ਨਾਲ ਤੁਸੀਂ ਇਸ ਦੀ ਆਦਤ ਪਾ ਲੈਂਦੇ ਹੋ।’’

ਸਿੰਗਾਪੁਰ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸ਼ਸ਼ਾਂਕ ਨੇ ਇਕੱਲਾਪਣ ਨਾਲ ਲੜਨ ਦੇ ਤਰੀਕੇ ਲੱਭੇ। ਉਨ੍ਹਾਂ ਨੇ ਦਫ਼ਤਰ ਵਿੱਚ ਗਰੁੱਪ ਲੰਚ ਪਲਾਨ ਕੀਤੇ ਅਤੇ ਆਪਣੇ ਸਹਿਕਰਮੀਆਂ ਦੇ ਖਾਣੇ ਦਾ ਖਰਚ ਵੀ ਚੁੱਕਿਆ, ਇਹ ਸੋਚ ਕੇ ਕਿ ਜਾਣ-ਪਛਾਣ ਅੱਗੇ ਜਾ ਕੇ ਅਪਣਾਪਣ ਬਣ ਜਾਵੇਗੀ।

ਪਰ ਜਲਦੀ ਹੀ ਉਨ੍ਹਾਂ ਨੂੰ ਸਮਝ ਆਇਆ ਕਿ ਉਮਰ ਵਧਣ ਤੋਂ ਬਾਅਦ ਇੱਕ ਵੱਡੇ ਸ਼ਹਿਰ ਵਿੱਚ ਦੋਸਤ ਬਣਾਉਣੇ ਸੌਖੇ ਨਹੀਂ ਹੁੰਦੇ। ਉਹ ਕਹਿੰਦੇ ਹਨ, ‘‘ਉਨ੍ਹਾਂ ਨੂੰ ਪਰਿਵਾਰ ਵਰਗਾ ਸਮਝਣਾ ਸ਼ਾਇਦ ਮੇਰੀ ਨਾਸਮਝੀ ਸੀ। ਹਰ ਕਿਸੇ ਦੀ ਆਪਣੀ ਜ਼ਿੰਦਗੀ ਹੁੰਦੀ ਹੈ।’’

ਉਹ ਦੱਸਦੇ ਹਨ, ‘‘ਬੇਸ਼ੱਕ, ਅੱਜ ਤਕਨੀਕ ਤੁਹਾਡੀ ਮਦਦ ਕਰਦੀ ਹੈ। ਤੁਸੀਂ ਆਪਣੇ ਮਾਤਾ-ਪਿਤਾ ਨਾਲ ਵੀਡੀਓ ਕਾਲ ਕਰ ਸਕਦੇ ਹੋ, ਪਰ ਆਸ-ਪਾਸ ਹੋਣਾ ਮਿਸ ਕਰਦੇ ਹਨ।’’

ਸ਼ਸ਼ਾਂਕ ਜੋ ਮਹਿਸੂਸ ਕਰਦੇ ਹਨ, ਉਸ ਲਈ ਖੋਜਕਰਤਾਵਾਂ ਨੇ ਇੱਕ ਸ਼ਬਦ ਘੜਿਆ ਹੈ, ‘‘ਸੋਸ਼ਲ ਸਨੈਕਸ’

ਇਹ ਡਿਜੀਟਲ ਗੱਲਬਾਤ ਦੇ ਛੋਟੇ-ਛੋਟੇ ਪਲ ਹੁੰਦੇ ਹਨ, ਜੋ ਥੋੜ੍ਹੀ ਦੇਰ ਲਈ ਧਿਆਨ ਤਾਂ ਖਿੱਚਦੇ ਹਨ, ਪਰ ਭਰੋਸਾ, ਅਪਣਾਪਣ ਅਤੇ ਗਹਿਰੇ ਰਿਸ਼ਤੇ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰਦੇ।
ਇਹ ਦੇਖਣ ਵਿੱਚ ਤਾਂ ਜੁੜਾਅ ਵਰਗਾ ਮਹਿਸੂਸ ਕਰਾਉਂਦੇ ਹਨ, ਪਰ ਅਸਲ ਵਿੱਚ ਉਸ ਤਰ੍ਹਾਂ ਦਾ ਮਹਿਸੂਸ ਨਹੀਂ ਹੁੰਦਾ।

ਇਸ ਦੇ ਅਸਰ ਦੁਨੀਆ ਭਰ ਵਿੱਚ ਦੇਖੇ ਜਾ ਸਕਦੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਇਕੱਲੇਪਣ ਨੂੰ ਇੱਕ ਵੱਡੀ ਵਿਸ਼ਵ ਵਿਆਪੀ ਸਿਹਤ ਸਮੱਸਿਆ ਮੰਨਿਆ ਹੈ।

ਡਬਲਯੂਐੱਚਓ ਦੇ ਮੁਤਾਬਿਕ, ਨੌਜਵਾਨ ਜੋ ਇਤਿਹਾਸ ਦੀ ਸਭ ਤੋਂ ਜ਼ਿਆਦਾ ਡਿਜੀਟਲ ਰੂਪ ਨਾਲ ਜੁੜੀ ਹੋਈ ਪੀੜ੍ਹੀ ਹੈ, ਇਕੱਲਤਾ ਦੀ ਸਮੱਸਿਆ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ।

2014 ਤੋਂ 2023 ਵਿਚਕਾਰ ਦੁਨੀਆਂ ਵਿੱਚ ਹਰ ਛੇ ਵਿੱਚੋਂ ਇੱਕ ਵਿਅਕਤੀ ਨੇ ਇਕੱਲਾਪਣ ਮਹਿਸੂਸ ਕੀਤੀ ਹੈ।

ਸਰੋਤ-ਡਬਲਯੂਐੱਚਓ ਕਮਿਸ਼ਨ ਆਨ ਸੋਸ਼ਲ ਕਨੈਕਸ਼ਨ, 2025

2014 ਤੋਂ 2019 ਵਿਚਕਾਰ ਇਕੱਲਾਪਣ ਅਤੇ ਸੋਸ਼ਲ ਆਈਸੋਲੇਸ਼ਨ ਨੂੰ ਹਰ ਸਾਲ ਲਗਭਗ 8 ਲੱਖ, 71 ਹਜ਼ਾਰ ਮੌਤਾਂ ਦਾ ਕਾਰਨ ਮੰਨਿਆ ਗਿਆ।

2014 ਤੋਂ 2019 ਵਿਚਕਾਰ ਇਕੱਲਾਪਣ ਅਤੇ ਸੋਸ਼ਲ ਆਈਸੋਲੇਸ਼ਨ ਨੂੰ ਹਰ ਸਾਲ ਲਗਭਗ {{beginHighlight-h2}}8 ਲੱਖ, 71 ਹਜ਼ਾਰ{{endHighlight}} ਮੌਤਾਂ ਦਾ ਕਾਰਨ ਮੰਨਿਆ ਗਿਆ।

ਲਗਭਗ ਹਰ 5 ਵਿੱਚੋਂ 1 ਅੱਲ੍ਹੜ (13-17 ਸਾਲ) ਖੁਦ ਨੂੰ ਇਕੱਲਾ ਮਹਿਸੂਸ ਕਰਨ ਦੀ ਗੱਲ ਕਹਿੰਦਾ ਹੈ।

ਲਗਭਗ ਹਰ {{beginHighlight-h2}}5 ਵਿੱਚੋਂ 1{{endHighlight}} ਅੱਲ੍ਹੜ (13-17 ਸਾਲ) ਖੁਦ ਨੂੰ ਇਕੱਲਾ ਮਹਿਸੂਸ ਕਰਨ ਦੀ ਗੱਲ ਕਹਿੰਦਾ ਹੈ।
{{beginHighlight-purple}}18 ਤੋਂ 29{{endHighlight}} ਸਾਲ ਦੇ ਨੌਜਵਾਨ ਕਈ ਖੇਤਰਾਂ ਵਿੱਚ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਇਕੱਲਾਪਣ ਮਹਿਸੂ ਕਰਦੇ ਹਨ। ਹਾਲਾਂਕਿ, ਉਹ ਇਤਿਹਾਸ ਦੀ ਸਭ ਤੋਂ ਜ਼ਿਆਦਾ ਡਿਜੀਟਲ ਰੂਪ ਨਾਲ ਜੁੜੀ ਹੋਈ ਪੀੜ੍ਹੀ ਹੈ।

18 ਤੋਂ 29 ਸਾਲ ਦੇ ਨੌਜਵਾਨ ਕਈ ਖੇਤਰਾਂ ਵਿੱਚ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਇਕੱਲਾਪਣ ਮਹਿਸੂ ਕਰਦੇ ਹਨ। ਹਾਲਾਂਕਿ, ਉਹ ਇਤਿਹਾਸ ਦੀ ਸਭ ਤੋਂ ਜ਼ਿਆਦਾ ਡਿਜੀਟਲ ਰੂਪ ਨਾਲ ਜੁੜੀ ਹੋਈ ਪੀੜ੍ਹੀ ਹੈ।

‘‘ਜ਼ਿਆਦਾਤਰ ਲੋਕਾਂ ’ਤੇ ਭਰੋਸਾ ਕੀਤਾ ਜਾ ਸਕਦਾ ਹੈ’’, 1993 ਤੋਂ 2014 ਦੇ ਵਿਚਕਾਰ ਅਜਿਹਾ ਮੰਨਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। {{beginHighlight-source}}(ਸਰੋਤ: ਵਰਲਡ ਵੈਲਯੂਜ਼ ਸਰਵੇ, ਡਬਲਯੂਐੱਚਓ){{endHighlight}}
35.5%1993
‘‘ਜ਼ਿਆਦਾਤਰ ਲੋਕਾਂ ’ਤੇ ਭਰੋਸਾ ਕੀਤਾ ਜਾ ਸਕਦਾ ਹੈ’’, 1993 ਤੋਂ 2014 ਦੇ ਵਿਚਕਾਰ ਅਜਿਹਾ ਮੰਨਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। {{beginHighlight-source}}(ਸਰੋਤ: ਵਰਲਡ ਵੈਲਯੂਜ਼ ਸਰਵੇ, ਡਬਲਯੂਐੱਚਓ){{endHighlight}}
16.7%2014

‘‘ਜ਼ਿਆਦਾਤਰ ਲੋਕਾਂ ’ਤੇ ਭਰੋਸਾ ਕੀਤਾ ਜਾ ਸਕਦਾ ਹੈ’’, 1993 ਤੋਂ 2014 ਦੇ ਵਿਚਕਾਰ ਅਜਿਹਾ ਮੰਨਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।

(ਸਰੋਤ: ਵਰਲਡ ਵੈਲਯੂਜ਼ ਸਰਵੇ, ਡਬਲਯੂਐੱਚਓ)

‘‘ਇਕੱਲਾਪਣ ਹੁਣ ਸਿਰਫ਼ ਇੱਕ ਸਮਾਜਿਕ ਸਮੱਸਿਆ ਨਹੀਂ ਰਹਿ ਗਈ ਹੈ। ਇਸਦਾ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਵੀ ਗਹਿਰਾ ਅਸਰ ਪੈਂਦਾ ਹੈ। ਹਮੇਸ਼ਾ ਆਨਲਾਈਨ ਜੁੜੇ ਰਹਿਣ ਨਾਲ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਨਸਾਨ ਭਾਵਨਾਤਮਕ ਰੂਪ ਨਾਲ ਇਕੱਲਾ ਮਹਿਸੂਸ ਨਾ ਕਰੇ।’’

ਡਾ. ਕ੍ਰਿਤੀ ਆਨੰਦ, ਸੀਨੀਅਰ ਕੰਸਲਟੈਂਟ (ਮਨੋਵਿਗਿਆਨ), ਪਾਰਸ ਹੈਲਥ ਹਸਪਤਾਲ, ਪੰਚਕੂਲਾ

ਆਜ਼ਾਦੀ ਦੇ ਵਿਰੋਧਾਭਾਸ

ਆਜ਼ਾਦੀ ਦੇ ਵਿਰੋਧਾਭਾਸ

ਇੱਕ ਪਾਸੇ ਜਿੱਥੇ ਸ਼ਸ਼ਾਂਕ ਆਪਣੇ ਘਰ ਨੂੰ ਮਿਸ ਕਰਦੇ ਹਨ, ਉੱਥੇ ਯਸ਼ੋਧਾ ਖੁਦ ਨੂੰ ਅਜਿਹੀ ਸਥਿਤੀ ਵਿੱਚ ਪਾਉਂਦੀ ਹੈ, ਜਿੱਥੇ ਜਿਸ ਸ਼ਹਿਰ ਨੂੰ ਉਹ ਆਪਣਾ ਘਰ ਮੰਨਦੀ ਸੀ, ਉਹ ਹੁਣ ਉਸ ਲਈ ਸੁਰੱਖਿਅਤ ਜਗ੍ਹਾ ਨਹੀਂ ਰਹਿ ਗਿਆ ਹੈ।

ਜਦੋਂ ਯਸ਼ੋਧਾ 2022 ਵਿੱਚ ਮਾਸਟਰਜ਼ ਦੀ ਪੜ੍ਹਾਈ ਲਈ ਬਰਲਿਨ ਗਈ, ਤਾਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਘਰ ਦੀ ਯਾਦ ਆਵੇਗੀ ਅਤੇ ਬਰਲਿਨ ਵਿੱਚ ਚੁਣੌਤੀਆਂ ਵੀ ਸਨ, ਜਿਵੇਂ- ਭਾਸ਼ਾ ਦੀ ਦਿੱਕਤ, ਨਵਾਂ ਸੱਭਿਆਚਾਰ ਅਤੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਰਹਿਣਾ।

ਪਰ ਇਸ ਗੱਲ ਨੇ ਯਸ਼ੋਧਾ ਨੂੰ ਇੱਕ ਅਜਿਹਾ ਮੌਕਾ ਦਿੱਤਾ, ਜੋ ਉਨ੍ਹਾਂ ਨੇ ਕਦੇ ਦਿੱਲੀ ਵਿੱਚ ਮਹਿਸੂਸ ਨਹੀਂ ਕੀਤਾ ਸੀ, ਉਹ ਸੀ-ਆਪਣੀਆਂ ਸ਼ਰਤਾਂ ’ਤੇ ਸ਼ਹਿਰ ਵਿੱਚ ਘੁੰਮਣ ਦੀ ਆਜ਼ਾਦੀ।

ਉਹ ਦੇਰ ਰਾਤ ਇਕੱਲੇ ਘਰ ਜਾ ਸਕਦੀ ਸੀ। ਦਿਲ ਕਰੇ ਤਾਂ ਕਿਧਰੇ ਵੀ ਜਾ ਸਕਦੀ ਸੀ ਅਤੇ ਬਿਨਾਂ ਕਿਸੇ ਡਰ ਦੇ ਜਨਤਕ ਥਾਵਾਂ ’ਤੇ ਰਹਿ ਸਕਦੀ ਸੀ।

ਉਹ ਕਹਿੰਦੀ ਹੈ, ‘‘ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਪੁਰਸ਼ ਵੀ ਬਸ ਆਮ ਇਨਸਾਨ ਹੀ ਹੁੰਦੇ ਹਨ।’’

ਪਰ ਜਦੋਂ ਉਹ ਦਿੱਲੀ ਵਾਪਸ ਆਈ ਤਾਂ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਹੋਣ ਲੱਗੀ। ਉਨ੍ਹਾਂ ਕੋਲ ਜਾਣ ਲਈ ਥਾਵਾਂ ਹਨ, ਪਰ ਰਾਤ ਦਾ ਇੱਕ ਸਮਾਂ ਤੈਅ ਹੈ ਜਿਸ ਦੇ ਪਹਿਲਾਂ ਉਨ੍ਹਾਂ ਨੂੰ ਘਰ ਵਾਪਸ ਆਉਣਾ ਪੈਂਦਾ ਹੈ।

ਉਨ੍ਹਾਂ ਦੇ ਦੋਸਤ ਵੀ ਹਨ, ਇੱਥੇ (ਦਿੱਲੀ) ਦਾ ਸਫ਼ਰ ਬਰਲਿਨ ਜਿੰਨਾ ਆਸਾਨ ਨਹੀਂ ਹੈ ਅਤੇ ਸੜਕਾਂ ਵੀ ਓਨੀਆਂ ਸੁਰੱਖਿਅਤ ਨਹੀਂ ਹਨ।

ਉਹ ਕਹਿੰਦੇ ਹਨ, ‘‘ਮੇਰੇ ਕੋਲ ਇੱਥੇ ਸਭ ਕੁਝ ਹੈ, ਪਰ ਮੈਂ ਉਸ ਨੂੰ ਪੂਰੀ ਤਰ੍ਹਾਂ ਜੀ ਨਹੀਂ ਸਕਦੀ।’’

ਵੱਡੇ ਹੋਣ ਦੇ ਬਾਅਦ ਦੀ ਇਕੱਲਾਪਣ

ਵੱਡੇ ਹੋਣ ਦੇ ਬਾਅਦ ਦੀ ਇਕੱਲਾਪਣ

ਰਿਸ਼ਭ ਲਈ ਸੁਰੱਖਿਅਤ ਜਗ੍ਹਾ ਲੱਭਣਾ ਕੋਈ ਸਮੱਸਿਆ ਨਹੀਂ ਹੈ।

ਮੁੰਬਈ ਵਿੱਚ ਰਹਿਣ ਵਾਲਾ ਇੱਕ ਪੁਰਸ਼ ਹੋਣ ਦੇ ਨਾਤੇ, ਜੋ ਕਈ ਭਾਰਤੀ ਮੈਟਰੋ ਸ਼ਹਿਰਾਂ ਦੀ ਤੁਲਨਾ ਵਿੱਚ ਘੱਟ ਅਪਰਾਧ ਦਰ ਵਾਲਾ ਸ਼ਹਿਰ ਹੈ, ਉਨ੍ਹਾਂ ਨੂੰ ਬਾਹਰ ਜਾਣ ਤੋਂ ਪਹਿਲਾਂ ਓਨੀ ਚਿੰਤਾ ਨਹੀਂ ਕਰਨੀ ਪੈਂਦੀ, ਜਿੰਨੀ ਦਿੱਲੀ ਵਿੱਚ ਯਸ਼ੋਧਾ ਨੂੰ ਹੁੰਦੀ ਹੈ।

ਫਿਰ ਵੀ ਉਹ ਇਕੱਲਾਪਣ ਮਹਿਸੂਸ ਕਰਦੇ ਹਨ। ਉਨ੍ਹਾਂ ਲਈ ਇਹ ਇਕੱਲਾਪਣ ਵਿਚਕਾਰ ਜਿਹੇ ਆਉਂਦੀ ਹੈ, ਜਿਵੇਂ ਹਰ ਹਫ਼ਤੇ।

ਉਹ ਕਹਿੰਦੇ ਹਨ, ‘‘ਸੋਮਵਾਰ ਤੋਂ ਸ਼ੁਕਰਵਾਰ ਤੱਕ ਤਾਂ ਦਫ਼ਤਰ ਵਿੱਚ ਰਹਿੰਦਾ ਹਾਂ, ਪਰ ਵੀਕਐਂਡ ’ਤੇ ਸਮਝ ਨਹੀਂ ਆਉਂਦਾ ਕਿ ਕੀ ਕਰਾਂ।’’

ਜਦੋਂ ਉਹ ਕੰਮ ਲਈ ਮੁੰਬਈ ਆਏ ਤਾਂ ਦੋ ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਉਨ੍ਹਾਂ ਦੇ ਦੋਸਤ ਅਲੱਗ-ਅਲੱਗ ਥਾਵਾਂ ’ਤੇ ਰਹਿੰਦੇ ਸਨ। ਇਕੱਠੇ ਮਿਲ ਕੇ ਕੋਈ ਯੋਜਨਾ ਬਣਾਉਣੀ ਮਹਿੰਗੀ ਪੈ ਜਾਂਦੀ ਸੀ ਅਤੇ ਸਭ ਦਾ ਟਾਈਮ ਮਿਲਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ।

ਉਨ੍ਹਾਂ ਨੇ ਇੱਕ ਸੋਸ਼ਲ ਲਾਈਫ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਕੁਇਜ਼ ਨਾਈਟਸ ਵਿੱਚ ਜਾਣਾ, ਬੁੱਕ ਕਲੱਬ ਅਤੇ ਕਮਿਊਨਿਟੀ ਗਰੁੱਪ ਨਾਲ ਜੁੜਨਾ।

ਕਈ ਹਫ਼ਤਿਆਂ ਤੱਕ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਬਾਅਦ ਕੁਝ ਅਣਜਾਣ ਲੋਕਾਂ ਨਾਲ ਜਾਣ-ਪਛਾਣ ਹੋਈ ਅਤੇ ਹੌਲੀ-ਹੌਲੀ ਦੋਸਤ ਵੀ ਬਣ ਗਏ।

ਉਹ ਕਹਿੰਦੇ ਹਨ, ‘‘ਉਨ੍ਹਾਂ ਤਿੰਨ ਘੰਟਿਆਂ ਲਈ ਮੈਂ ਸਭ ਕੁਝ ਭੁੱਲ ਜਾਂਦਾ ਹਾਂ।’’

ਇਕੱਲਾਪਣ ਕਿਵੇਂ ਪੈਦਾ ਹੁੰਦੀ ਹੈ।

ਇਕੱਲਾਪਣ ਕਿਵੇਂ ਪੈਦਾ ਹੁੰਦੀ ਹੈ।

ਸ਼ਸ਼ਾਂਕ, ਯਸ਼ੋਧਾ ਅਤੇ ਰਿਸ਼ਭ ਤਿੰਨਾਂ ਲਈ ਇਕੱਲਾਪਣ ਅਲੱਗ-ਅਲੱਗ ਰੂਪਾਂ ਵਿੱਚ ਦਿਖਦੀ ਹੈ। ਪਰ ਉਨ੍ਹਾਂ ਦੀਆਂ ਕਹਾਣੀਆਂ ਦੇ ਪਿੱਛੇ ਇੱਕੋ ਜਿਹਾ ਪੈਟਰਨ ਛੁਪਿਆ ਹੋਇਆ ਹੈ।

ਅੱਜ ਦੇ ਸ਼ਹਿਰੀ ਜੀਵਨ ਵਿੱਚ ਇਕੱਲਾਪਣ ਹੌਲੀ-ਹੌਲੀ ਸਾਡੀ ਜੀਵਨਸ਼ੈਲੀ ਦਾ ਹਿੱਸਾ ਬਣਦੀ ਜਾ ਰਹੀ ਹੈ।

ਸ਼ਹਿਰ ਅਜਿਹੇ ਬਣੇ ਹਨ ਜਿੱਥੇ ਕੰਮ ਸਭ ਤੋਂ ਅਹਿਮ ਹੈ, ਨਾ ਕਿ ਲੋਕਾਂ ਦੇ ਵਿਚਕਾਰ ਜੁੜਾਅ।
ਰੋਜ਼ਾਨਾ ਦਾ ਸਫ਼ਰ, ਘੰਟੇ ਖਾ ਜਾਂਦਾ ਹੈ।
ਡਿਜੀਟਲ ਪਲੈਟਫਾਰਮ ਲੋਕਾਂ ਨੂੰ ਜੋੜਨ ਲਈ ਨਹੀਂ, ਬਲਕਿ ਸਮਾਂ ਕੱਟਣ ਲਈ ਬਣੇ ਹਨ।
ਦੋਸਤ ਅਤੇ ਜਾਣ-ਪਛਾਣ ਦਾ ਦਾਇਰਾ ਹੌਲੀ-ਹੌਲੀ ਘੱਟ ਹੁੰਦਾ ਜਾਂਦਾ ਹੈ।

ਅਤੇ ਕੰਮ ਦਾ ਦਬਾਅ ਅਜਿਹਾ ਹੈ ਕਿ ਆਪਣੇ ਲਈ ਸਮਾਂ ਹੀ ਨਹੀਂ ਬਚਦਾ।

ਪੂਰੇ ਏਸ਼ੀਆ ਵਿੱਚ ਲਗਭਗ 18% ਲੋਕ ਇਕੱਲਾਪਣ ਮਹਿਸੂਸ ਕਰਦੇ ਹਨ। ਇਹ ਯੂਰਪ ਦੇ ਲਗਭਗ 10% ਦੇ ਮੁਕਾਬਲੇ ਲਗਭਗ ਦੁੱਗਣਾ ਹੈ। ਇਹ ਜਾਣਕਾਰੀ ਡਬਲਯੂਐੱਚਓ ਦੀ ਇੱਕ ਸਟੱਡੀ ਤੋਂ ਮਿਲੀ ਹੈ, ਜਿਸ ਵਿੱਚ 142 ਦੇਸ਼ਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਭਾਰਤ ਵਿੱਚ ਇਹ ਸਮੱਸਿਆ ਹੋਰ ਜ਼ਿਆਦਾ ਗਹਿਰਾਈ ਨਾਲ ਮਹਿਸੂਸ ਹੁੰਦੀ ਹੈ ਕਿਉਂਕਿ ਇੱਥੇ ਸੰਯੁਕਤ ਪਰਿਵਾਰ ਪ੍ਰਣਾਲੀ ਟੁੱਟ ਰਹੀ ਹੈ, ਲੋਕ ਵੱਡੀ ਗਿਣਤੀ ਵਿੱਚ ਸ਼ਹਿਰਾਂ ਵੱਲ ਜਾ ਰਹੇ ਹਨ ਅਤੇ ਸ਼ਹਿਰੀ ਜੀਵਨ ਦੀ ਭੱਜ-ਦੌੜ ਵਿੱਚ ਕੋਲ ਰਹਿਣ ਦੀ ਬਜਾਏ ਸਿਰਫ਼ ਆਨਲਾਈਨ ਜੁੜਾਅ ਰਹਿ ਗਿਆ ਹੈ।

ਇੱਕ ਅਜਿਹੀ ਪੀੜ੍ਹੀ ਲਈ ਜੋ ਹਮੇਸ਼ਾ ਆਨਲਾਈਨ ਰਹਿੰਦੀ ਹੈ, ਸਵਾਲ ਹੁਣ ਇਹ ਨਹੀਂ ਹੈ ਕਿ ਉਹ ਜੁੜੇ ਹੋਏ ਹਨ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਸੱਚ ਵਿੱਚ ਕੋਈ ਉਨ੍ਹਾਂ ਦੀ ਗੱਲ ਸੁਣ ਰਿਹਾ ਹੈ।

ਮਾਹਿਰ ਕਹਿੰਦੇ ਹਨ ਕਿ ਇਸਦਾ ਹੱਲ ਇਹ ਹੈ ਕਿ ਬਿਨਾਂ ਝਿਜਕ ਦੇ ਇਹ ਸਵੀਕਾਰ ਕਰਨ ਦੀ ਹਿੰਮਤ ਹੋਵੇ ਕਿ ਕੁਝ ਘਾਟ ਹੈ।

‘‘ਡਿਜੀਟਲ ਜੁੜਾਅ ਆਮਤੌਰ ’ਤੇ ਲੋਕਾਂ ਦੀ ਗਿਣਤੀ ਤਾਂ ਵਧਾ ਦਿੰਦਾ ਹੈ, ਪਰ ਇਸ ਵਿੱਚ ਉਹ ਗਹਿਰਾਈ ਨਹੀਂ ਹੁੰਦੀ ਜੋ ਆਹਮਣੇ-ਸਾਹਮਣੇ ਦੇ ਰਿਸ਼ਤਿਆਂ ਵਿੱਚ ਹੁੰਦੀ ਹੈ। ਬਹੁਤ ਸਾਰੇ ਲੋਕਾਂ ਕੋਲ ਸੈਂਕੜੇ ਫਾਲੋਅਰਜ਼ ਜਾਂ ਦੋਸਤ ਹੁੰਦੇ ਹਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਰਿਸ਼ਤੇ ਓਨੇ ਗਹਿਰੇ ਨਹੀਂ ਹਨ।’’

ਡਾ. ਸੰਦੀਪ ਵੋਹਰਾ, ਮਨੋਵਿਗਿਆਨੀ ਅਤੇ ਭਾਰਤ ਦੇ ਪਹਿਲੇ ਏਆਈ-ਆਧਾਰਿਤ ਮਾਨਸਿਕ ਸਿਹਤ ਸਕਰੀਨਿੰਗ ਟੂਲ ‘ਇਮੋਸ਼ਨਲ ਵੈੱਲਨੈੱਸ ਇੰਡੇਕਸ’ ਦੇ ਡਿਵੈਲਪਰ